16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਲਖਵਿੰਦਰ ਸਿੰਘ ਚੱਕਰਾਜਾ ਦੇ ਮਾਤਾ ਜੀ ਬਲਬੀਰ ਕੌਰ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 20-12-2025
ਗੁਰਦਾਸਪੁਰ, 19 ਦਸੰਬਰ (ਅਸ਼ੋਕ ਸ਼ਰਮਾ)- ਉਪ ਦਫ਼ਤਰ 'ਅਜੀਤ' ਗੁਰਦਾਸਪੁਰ ਦੇ ਇੰਚਾਰਜ ਲਖਵਿੰਦਰ ਸਿੰਘ ਚੱਕਰਾਜਾ ਜਿਨ੍ਹਾਂ ਦੀ ਮਾਤਾ ਜੀ ਬਲਬੀਰ ਕੌਰ ਦਾ ਬੀਤੀ 10 ਦਸੰਬਰ ਨੰੂ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ | ਮਾਤਾ ਬਲਬੀਰ ਕੌਰ ਨਮਿੱਤ ਰੱਖੇ ਅਖੰਡ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਚੱਕਰਾਜਾ ਵਿਖੇ ਪਾਏ ਗਏ | ਇਸ ਮੌਕੇ ਰਾਗੀ ਜਥੇ ਵਲੋਂ ਵਿਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਸ਼ਰਧਾਂਜਲੀ ਸਮਾਗਮ 'ਚ ਪਹੁੰਚੀਆਂ ਸਖ਼ਸੀਅਤਾਂ ਵਲੋਂ ਮਾਤਾ ਬਲਬੀਰ ਕੌਰ ਨੰੂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ ਸੋਗ ਸੰਦੇਸ਼ ਨੰੂ ਸੀਨੀਅਰ ਨਿਊਜ਼ ਐਡੀਟਰ ਅਵਤਾਰ ਸਿੰਘ ਸ਼ੇਰਗਿੱਲ ਵਲੋਂ ਪੜਿ੍ਹਆ ਗਿਆ | ਇਸ ਮੌਕੇ ਮੁੱਖ ਦਫ਼ਤਰ ਜਲੰਧਰ ਤੋਂ ਇੰਚਾਰਜ ਜੇ.ਬੀ. ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਗੀ, ਸੀਨੀਅਰ ਆਗੂ ਪਰਮਵੀਰ ਸਿੰਘ ਲਾਡੀ, ਹਲਕਾ ਇੰਚਾਰਜ ਕਮਲਜੀਤ ਚਾਵਲਾ, ਅਕਾਲੀ ਆਗੂ ਦਲਬੀਰ ਸਿੰਘ ਭਟੋਆ ਸਰਪੰਚ, ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਸਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਆਦਿ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਮਾਤਾ ਬਲਬੀਰ ਕੌਰ ਪਰਿਵਾਰ ਦੇ ਵਧੀਆ ਸੰਚਾਲਕ ਸਨ, ਜਿਨ੍ਹਾਂ ਨੇ ਆਪਣੇ ਪੁੱਤਰਾਂ ਨੰੂ ਚੰਗੇ ਸੰਸਕਾਰ ਦਿੱਤੇ, ਜਿਸ ਸਦਕਾ ਉਨ੍ਹਾਂ ਦਾ ਪਰਿਵਾਰ ਚੜ੍ਹਦੀ ਕਲਾ ਵਿਚ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਲਖਵਿੰਦਰ ਸਿੰਘ ਨੇ 'ਅਜੀਤ' ਅਖ਼ਬਾਰ ਨਾਲ ਜੁੜ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੰੂ ਸੁਚੱਜੇ ਢੰਗ ਨਾਲ ਸਰਕਾਰ ਤੱਕ ਪਹੁੰਚਾਇਆ, ਅੱਜ ਉਨ੍ਹਾਂ ਦੀ ਬਦੌਲਤ ਉਹ ਉਪ ਦਫ਼ਤਰ ਗੁਰਦਾਸਪੁਰ ਦੇ ਇੰਚਾਰਜ ਹਨ | ਉਨ੍ਹਾਂ ਕਿਹਾ ਕਿ ਇਹ ਪਰਿਵਾਰ ਹਮੇਸ਼ਾ ਲੋਕਾਂ ਦੀ ਸੇਵਾ ਕਰਨ 'ਚ ਮਦਦਗਾਰ ਹੈ | ਇਸ ਮੌਕੇ ਡੀ.ਪੀ.ਆਰ.ਓ. ਹਰਜਿੰਦਰ ਸਿੰਘ ਕਲਸੀ, ਰਵੇਲ ਸਿੰਘ ਸਹਾਏਪੁਰ, ਗੁਰਦੀਪ ਸਿੰਘ ਨਾਜੋਵਾਲ, ਮਹਿੰਦਰਪਾਲ ਸਿੰਘ ਕੌਂਟਾ, ਗੁਰਵਿੰਦਰ ਸਿੰਘ ਚਾਵਲਾ, ਗਿਆਨੀ ਖੜਕ ਸਿੰਘ ਪਠਾਨਕੋਟ, ਸੁਰਿੰਦਰ ਪੱਪੂ ਮੁਲਾਜ਼ਮ ਆਗੂ, ਬਲਦੇਵ ਸਿੰਘ ਤਾਜਪੁਰ, ਬਾਬਾ ਲਖਵਿੰਦਰ ਸਿੰਘ ਆਦੀਆਂ, ਬਲਦੇਵ ਸਿੰਘ ਜੀਵਨਚੱਕ, ਲਾਭ ਸਿੰਘ ਬਹਿਰਾਮਪੁਰ, ਕੁਲਵਿੰਦਰ ਸਿੰਘ ਚਿੱਟੀ, ਸਤਨਾਮ ਸਿੰਘ ਵਜੀਰਪੁਰ, ਰਣਜੀਤ ਸਿੰਘ ਜੀਵਨਚੱਕ, ਸਤਨਾਮ ਸਿੰਘ ਸੁਲਤਾਨੀ ਤੋਂ ਇਲਾਵਾ ਸਮੂਹ ਪੱਤਰਕਾਰ ਕੇ.ਪੀ ਸਿੰਘ, ਹਰਮਨਜੀਤ ਸਿੰਘ, ਬਿਸ਼ੰਬਰ ਬਿੱਟੂ, ਅਭਿਨੰਦਨ ਸਿੰਘ ਆਰਿਫ਼, ਅਸ਼ੋਕ ਸ਼ਰਮਾ, ਗੁਰਪ੍ਰਤਾਪ ਸਿੰਘ, ਪੰਕਜ ਸ਼ਰਮਾ, ਪ੍ਰੋ: ਬਲਬੀਰ ਸਿੰਘ ਕੋਲਾ, ਯਸ਼ਪਾਲ ਸ਼ਰਮਾ, ਰਵਿੰਦਰ ਸੋਢੀ, ਪਰਮਜੀਤ ਸਿੰਘ ਘੁੰਮਣ, ਵਿਜੇ ਕਟਾਰੂਚੱਕ, ਰਣਜੀਤ ਸਿੰਘ ਸ਼ਾਹਪੁਰ ਕੰਢੀ, ਸੰਜੀਵ ਗੁਪਤਾ, ਅਵਿਨਾਸ਼ ਜੱਜ ਸਮੇਤ ਹੋਰ ਅਨੇਕਾਂ ਸ਼ਖਸੀਅਤਾਂ, ਇਲਾਕੇ ਦੇ ਪੰਚ, ਸਰਪੰਚ ਹਾਜ਼ਰ ਸਨ | ਇਸ ਮੌਕੇ ਲਖਵਿੰਦਰ ਸਿੰਘ ਚੱਕਰਾਜਾ ਨੰੂ ਸਹੁਰੇ ਪਰਿਵਾਰ ਵਲੋਂ ਪੱਗੜੀ ਬੰਨ੍ਹਣ ਦੀ ਰਸਮ ਅਦਾ ਕੀਤੀ ਗਈ | ਸਟੇਜ ਸਕੱਤਰ ਦੇ ਫਰਜ਼ ਦਲਬੀਰ ਸਿੰਘ ਸੁਲਤਾਨੀ ਨੇ ਬਾਖੂਬੀ ਨਿਭਾਏ ਜਦੋਂ ਕਿ ਇੰਦਰਜੀਤ ਸਿੰਘ ਬਾਗੀ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ ਅਗਲੀ ਖ਼ਬਰ 21 ਨੂੰ ਗੁਰਦਾਸਪੁਰ ਵਿਖੇ ਪ੍ਰੀਖਿਆ ਕੇਂਦਰਾਂ ਦੇ ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ...
Ad Position 24