16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਰੋਟ ’ਚ ਜਲਦੀ ਹੀ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਜਾਵੇਗਾ- ਲਾਲ ਚੰਦ ਕਟਾਰੂਚੱਕ

ਨਰੋਟ ਜੈਮਲ ਸਿੰਘ, 16 ਨਵੰਬਰ (ਸਸ਼ੀ ਕੁਮਾਰ)- ਖੇਡ ਦੇ ਮੈਦਾਨ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਬ-ਤਹਿਸੀਲ ਨਰੋਟ ਜੈਮਲ ਸਿੰਘ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਆਦੇਸ਼ ਅਨੁਸਾਰ ਸਰਕਾਰੀ ਜ਼ਮੀਨ ਨੂੰ ਨਿਸ਼ਾਨਬੱਧ ਕੀਤਾ ਜਿਸ ਨਾਲ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ । ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀ ਉਪ-ਪ੍ਰਧਾਨ ਮਾਇਆ ਦੇਵੀ ਦੀ ਅਗਵਾਈ ਵਿਚ ਨੌਜਵਾਨਾਂ ਦਾ ਇਕ ਵਫ਼ਦ, ਮੰਤਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕੀਤਾ ।

Ad Position 21
No active advertisement
ਅਜੀਤ ਡੈਸਕ 17-11-2026
ਨਰੋਟ ਜੈਮਲ ਸਿੰਘ, 16 ਨਵੰਬਰ (ਸਸ਼ੀ ਕੁਮਾਰ)- ਖੇਡ ਦੇ ਮੈਦਾਨ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਸਬ-ਤਹਿਸੀਲ ਨਰੋਟ ਜੈਮਲ ਸਿੰਘ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਆਦੇਸ਼ ਅਨੁਸਾਰ ਸਰਕਾਰੀ ਜ਼ਮੀਨ ਨੂੰ ਨਿਸ਼ਾਨਬੱਧ ਕੀਤਾ ਜਿਸ ਨਾਲ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ । ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀ ਉਪ-ਪ੍ਰਧਾਨ ਮਾਇਆ ਦੇਵੀ ਦੀ ਅਗਵਾਈ ਵਿਚ ਨੌਜਵਾਨਾਂ ਦਾ ਇਕ ਵਫ਼ਦ, ਮੰਤਰੀ ਲਾਲ ਚੰਦ ਕਟਾਰੂਚੱਕ ਦਾ ਧੰਨਵਾਦ ਕੀਤਾ । ਇਸ ਮੌਕੇ ਉਪ-ਪ੍ਰਧਾਨ ਮਾਇਆ ਦੇਵੀ ਦੇ ਪਤੀ ਰਾਮ ਕਿਸ਼ਨ ਨੇ ਕੈਬਨਿਟ ਮੰਤਰੀ ਦਾ ਮੂੰਹ ਮਿੱਠਾ ਕਰਵਾਇਆ। ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਨਰੋਟ ਜੈਮਲ ਸਿੰਘ ਵਿਚ ਕਮਿਊਨਿਟੀ ਹੈਲਥ ਸੈਂਟਰ ਵਿਚ 100 ਬਿਸਤਰਿਆਂ ਵਾਲਾ ਹਸਪਤਾਲ, 24 ਘੰਟੇ ਪਾਣੀ ਸਪਲਾਈ ਦੀ ਸਹੂਲਤ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਤੋਹਫਾ ਸ਼ਾਮਿਲ ਹੈ । ਨਗਰ ਦੀਆਂ ਸਾਰੀਆਂ ਮੁੱਖ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ। ਹੁਣ ਬੱਚਿਆਂ ਲਈ ਖੇਡ ਦੇ ਮੈਦਾਨ ਦੀ ਮੰਗ ’ ਤੇ ਵਿਭਾਗ ਨੇ ਮਾਪ ਅਨੁਸਾਰ ਸਰਕਾਰੀ ਸ਼ਾਮਲਾਟ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਹੈ। ਦੋ-ਤਿੰਨ ਦਿਨਾਂ ’ਚ ਉਕਤ ਜਗ੍ਹਾ ’ਤੇ ਨੀਂਹ ਪੱਥਰ ਰੱਖ ਕੇ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਨਰੋਟ ਜੈਮਲ ਸਿੰਘ ਨਗਰ ਦੇ ਯੂਥ ਪ੍ਰਧਾਨ ਸੰਨੀ ਅੱਤਰੀ, ਰੋਹਿਤ ਕੁਮਾਰ, ਰੋਨੀ ਕੁਮਾਰ, ਮਾਧਵ ਕੁਮਾਰ, ਬੋਨੀ ਸ਼ਰਮਾ, ਵਿਰਾਟ ਕੋਹਲੀ, ਡਾ: ਗੌਰਵ, ਗੁਲਸ਼ਨ ਕੁਮਾਰ, ਮੰਨੂ ਕੁਮਾਰ, ਮਾਸਟਰ ਪ੍ਰਦੀਪ ਗੁਪਤਾ, ਸੋਨੂੰ ਠਾਕੁਰ, ਵਿਕਰਾਂਤ, ਲਵਲੀ ਕੁਮਾਰ, ਜੱਜਾ ਰਾਮ, ਸੰਜੇ ਕੁਮਾਰ ਉਰਫ਼ ਗੁੱਛੂ, ਜੈ ਬਰਦਨੇ ਉਰਫ਼ ਜੇ.ਵੀ, ਲਕਸ਼ਿਆ ਤੇ ਮੋਹਿਤ ਕੁਮਾਰ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਰਾਂਦ ਦੇ ਪਵਿੱਤਰ ਦਿਹਾੜੇ ਮੌਕੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਨਾਗਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਘਰੋਟਾ ਵਿਖੇ ਦੋ ਰੋਜ਼ਾ ਵਿਭਾਗੀ ਬਾਲ ਕੈਂਪ ਸਮਾਪਤ
Ad Position 24