16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਵਿਖੇ ਵਿਸ਼ਾਲ ਜਾਗਰਣ ਕਰਵਾਇਆ

ਸ਼ਾਹਪੁਰ ਕੰਢੀ, 16 ਨਵੰਬਰ (ਰਣਜੀਤ ਸਿੰਘ)-ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਸ਼ਾਹਪੁਰ ਕੰਢੀ ਵਿਖੇ ਮੁੱਖ ਸੰਚਾਲਕ ਮਹਾਂਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਦੀ ਅਗਵਾਈ ਹੇਠ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਗਿਆ ਜਿਸ ਵਿਚ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ‘ਆਪ’ ਉਮੀਦਵਾਰ ਡਾ: ਸਵਰਨ ਸਲਾਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਆਸ਼ਰਮ ਦੇ ਵਿਕਾਸ ਲਈ ਇਕ ਲੱਖ ਰੁਪਏ ਭੇਟ ਕਰਨ ਦਾ ਐਲਾਨ ਕੀਤਾ । ਇਸ ਮੌਕੇ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਭਜਨ ਗਾਇਕ ਰਵਿੰਦਰ ਭਾਟੀਆ ਤੇ ਜੰਮੂ ਤੋਂ ਆਈ ਗਾਇਕਾ ਵਰਸ਼ਾ ਜਸਵਾਲ ਨੇ ਭਗਤਾਂ ਨੂੰ ਭਜਨਾਂ ਨਾਲ ਮੰਤਰ ਮੁਗਧ ਕਰ ਦਿੱਤਾ ।

Ad Position 21
No active advertisement
ਅਜੀਤ ਡੈਸਕ 17-11-2026
ਸ਼ਾਹਪੁਰ ਕੰਢੀ, 16 ਨਵੰਬਰ (ਰਣਜੀਤ ਸਿੰਘ)-ਅਦਵੈਤ ਸਵਰੂਪ ਪਰਮਧਾਮ ਹੀਰਾ ਆਸ਼ਰਮ ਸ਼ਾਹਪੁਰ ਕੰਢੀ ਵਿਖੇ ਮੁੱਖ ਸੰਚਾਲਕ ਮਹਾਂਮੰਡਲੇਸ਼ਵਰ 1008 ਸਵਾਮੀ ਦਿਵਿਆ ਨੰਦ ਦੀ ਅਗਵਾਈ ਹੇਠ ਮਹਾਂਮਾਈ ਦਾ ਵਿਸ਼ਾਲ ਜਾਗਰਨ ਕਰਵਾਇਆ ਗਿਆ ਜਿਸ ਵਿਚ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ‘ਆਪ’ ਉਮੀਦਵਾਰ ਡਾ: ਸਵਰਨ ਸਲਾਰੀਆ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਆਸ਼ਰਮ ਦੇ ਵਿਕਾਸ ਲਈ ਇਕ ਲੱਖ ਰੁਪਏ ਭੇਟ ਕਰਨ ਦਾ ਐਲਾਨ ਕੀਤਾ । ਇਸ ਮੌਕੇ ਇੰਟਰਨੈਸ਼ਨਲ ਪ੍ਰਸਿੱਧੀ ਪ੍ਰਾਪਤ ਭਜਨ ਗਾਇਕ ਰਵਿੰਦਰ ਭਾਟੀਆ ਤੇ ਜੰਮੂ ਤੋਂ ਆਈ ਗਾਇਕਾ ਵਰਸ਼ਾ ਜਸਵਾਲ ਨੇ ਭਗਤਾਂ ਨੂੰ ਭਜਨਾਂ ਨਾਲ ਮੰਤਰ ਮੁਗਧ ਕਰ ਦਿੱਤਾ । ਮਹਾਰਾਜ ਨੇ ਆਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਵਪਾਰ ਉਦਯੋਗ ਦੇ ਜ਼ਿਲ੍ਹਾ ਚੇਅਰਮੈਨ ਅਨਿਲ ਭਾਰਤਵਾਜ, ਐਸ.ਪੀ. ਪਠਾਨਕੋਟ ਜਗਦੀਸ਼ ਰਾਜ, ਪਰਮ ਜਾਗਰਨ ਮੰਚ ਦੇ ਵਿਕਰਮ ਸ਼ਰਮਾ, ਰੋਹਿਤ ਮਹਾਜਨ, ਨਰਿੰਦਰ ਕਾਲਾ, ਟਰੱਸਟ ਦੇ ਪ੍ਰਧਾਨ ਬਲਸ਼ੇਰ ਸਿੰਘ, ਅਮਿਤ ਚਾੜਕ, ਮਹਾਤਮਾ ਕਰਤਾਰ, ਮਹਾਤਮਾ ਹਰਸਵਰੂਪ, ਮਹਾਤਮਾ ਉਂਕਾਰ ਨੰਦ, ਵਿਜੇ ਚੋਪੜਾ, ਕਿਸ਼ਨ ਚੰਦ, ਸੋਹਨ ਲਾਲ, ਅਸ਼ੋਕ ਕੁਮਾਰ, ਮਹਾਤਮਾ ਗੁਰਪ੍ਰਸ਼ਾਦ, ਦਿਨੇਸ਼ ਕੁਮਾਰ ਸ਼ਰਮਾ ਤੇ ਸੁਮੇਸ਼ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ਼ਾਹ ਮੁਰਾਦ ਸਾਲਾਨਾ ਛਿੰਝ ਮੇਲਾ ਧੂਮਧਾਮ ਨਾਲ ਕਰਵਾਇਆ ਅਗਲੀ ਖ਼ਬਰ ਦਾਣਾ ਮੰਡੀ ਦੇ ਸਾਹਮਣੇ ਬਣੇ ਪੁਲ ਦੀ ਹਾਲਤ ਖਸਤਾ, ਰਾਹਗੀਰ ਪ੍ਰੇਸ਼ਾਨ, ਪ੍ਰਸ਼ਾਸਨ ਬੇਖ਼ਬਰ
Ad Position 24