16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ 2027 ਦਾ ਰਸਤਾ ਕਾਂਗਰਸ ਲਈ ਸਾਫ ਕੀਤਾ : ਵਿਧਾਇਕ ਬਾਜਵਾ

Ad Position 21
No active advertisement
ਅਜੀਤ ਡੈਸਕ 20-12-2025
ਫ਼ਤਹਿਗੜ੍ਹ ਚੂੜੀਆਂ, 19 ਦਸੰਬਰ (ਅਵਤਾਰ ਸਿੰਘ ਰੰਧਾਵਾ)- ਬੀਤੇ ਦਿਨ ਹਲਕਾ ਫ਼ਤਹਿਗੜ੍ਹ ਚੂੜੀਆਂ ਅੰਦਰ ਵੱਖ-ਵੱਖ ਜ਼ੋਨਾਂ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਜੋ ਕਾਂਗਰਸੀ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਹੋਈ ਹੈ, ਉਸ ਨੇ 2027 ਦੀਆਂ ਚੋਣਾਂ ਦਾ ਰਸਤਾ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ | ਉਨ੍ਹਾਂ ਕਿਹਾ ਕਿ ਕੁੱਲ 25 ਸੀਟਾਂ ਤੋਂ 20 ਸੀਟਾਂ 'ਚ ਚੋਣ ਹੋਈ, ਜਿਨਾਂ ਵਿਚ 12 ਉੱਪਰ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਵਿਚੋਂ 3 ਦੀ ਚੋਣ ਹੋਈ ਜਿਸ ਵਿਚੋਂ 2 ਸੀਟਾਂ ਕਾਂਗਰਸ ਦੇ ਉਮੀਦਵਾਰਾਂ ਦੀ ਝੋਲੀ 'ਚ ਪਈਆਂ, ਇਹ ਸਾਰਾ ਕੁਝ ਸਾਬਤ ਕਰਦਾ ਹੈ ਕਿ ਲੋਕ ਹੁਣ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਚੁੱਕੇ ਹਨ ਤੇ ਲੋਕ ਮੁੜ ਕਾਂਗਰਸ ਪਾਰਟੀ ਦਾ ਰਾਜ-ਭਾਗ ਦੇਖਣਾ ਚਾਹੁੰਦੇ ਹਨ | ਕਾਂਗਰਸੀ ਉਮੀਦਵਾਰਾਂ ਦੀ ਜਿੱਤ ਦੀ ਖੁਸ਼ੀ 'ਚ ਹਲਕੇ ਦੇ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਇਸ ਵੱਡੀ ਜਿੱਤ ਨਾਲ ਤਿ੍ਪਤ ਰਜਿੰਦਰ ਸਿੰਘ ਬਾਜਵਾ ਦਾ ਸਿਆਸੀ ਕੱਦ ਹੋਰ ਵੀ ਉੱਚਾ ਹੋਇਆ ਹੈ | ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਰਵੀਨੰਦਨ ਸਿੰਘ ਨਿੱਕੂ ਬਾਜਵਾ ਤੇ ਜੇਤੂ ਉਮੀਦਵਾਰਾਂ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿਚ ਦਵਿੰਦਰ ਸਿੰਘ ਰੰਧਾਵਾ, ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਯੂਥ ਪ੍ਰਧਾਨ ਕਰਨ ਮੁਰੀਦਕੇ, ਮਸੀਹ ਆਗੂ ਸ੍ਰੀ ਰੌਸ਼ਨ ਜੋਸਫ, ਸਾ. ਚੇਅਰਮੈਨ ਉਂਕਾਰ ਸਿੰਘ ਲਾਟੀ, ਬਾਬਾ ਨਿਸ਼ਾਨ ਸਿੰਘ ਲਾਲਾਨੰਗਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ, ਬਖਸ਼ੀਸ਼ ਸਿੰਘ ਰੰਧਾਵਾ ਕਾਲਾ ਅਫਗਾਨਾ, ਤੀਰਥਪਾਲ ਸਿੰਘ ਬੱਬੂ ਛਿਛਰੇਵਾਲ, ਸੀਨੀਅਰ ਕਾਂਗਰਸੀ ਆਗੂ ਅਮਰਪਾਲ ਸਿੰਘ ਬਿਸ਼ਨੀਵਾਲ, ਚਰਨਜੀਤ ਸਿੰਘ ਘਣੀਏ-ਕੇ-ਬਾਂਗਰ, ਗੁਰਸ਼ਰਨ ਸਿੰਘ ਲਾਡਾ, ਸੀਨੀਅਰ ਕਾਂਗਰਸੀ ਲਵਰਾਜ ਸਿੰਘ ਪੰਨਵਾਂ, ਗੁਰਭੇਜ ਸਿੰਘ ਛਿਛਰੇਵਾਲ, ਕਾਂਗਰਸੀ ਆਗੂ ਗੁਰਿੰਦਰ ਸਿੰਘ ਮੁਹਾਰ ਅਲੀਵਾਲ, ਹਰਵਿੰਦਰ ਸਿੰਘ ਲੰਗਰਵਾਲ, ਹਰਵਿੰਦਰ ਸਿੰਘ ਅਲੀਵਾਲ ਜੱਟਾਂ, ਸਾ. ਸਰਪੰਚ ਸ਼ਿੰਗਾਰਾ ਸਿੰਘ ਵੀਲਾ ਤੇਜਾ, ਡਾ. ਸੁਖਪਾਲ ਸਿੰਘ ਭੋਮਾ, ਸਾ. ਸਰਪੰਚ ਨਿਸ਼ਾਨ ਸਿੰਘ ਮਲਕਵਾਲ, ਸਾ. ਸਰਪੰਚ ਸੰਦੀਪ ਸਿੰਘ ਵੀਲਾ ਤੇਜਾ, ਸਾ. ਸਰਪੰਚ ਅਵਤਾਰ ਸਿੰਘ ਤੇਜਾ ਕਲਾਂ, ਨਰਿੰਦਰ ਸਿੰਘ ਮੁਰੀਦਕੇ, ਧੀਰ ਸਿੰਘ ਝੰਜੀਆਂ ਆਦਿ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਵਾਰਿਸ ਮਸੀਹ ਰਹੀਮਾਬਾਦ ਨੇ ਕਿ੍ਸਮਸ ਮੌਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਡੀ.ਆਈ.ਜੀ. ਸੰਦੀਪ ਗੋਇਲ ਦੇ ਨਾਂਅ ਸੌਂਪਿ... ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
Ad Position 24