11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਨਸ਼ਾ ਤਸਕਰ ਦੇ ਮਕਾਨ ਨੰੂ ਢਾਹਿਆ

Ad Position 21
No active advertisement
ਅਜੀਤ ਡੈਸਕ 21-12-2025
ਦੀਨਾਨਗਰ, 20 ਦਸੰਬਰ (ਸੋਢੀ/ਸ਼ਰਮਾ)- ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਵਿਖੇ ਨਸ਼ਾ ਤਸਕਰ ਵਲੋਂ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਨਜਾਇਜ਼ ਉਸਾਰੇ ਗਏ ਇਕ ਹੋਰ ਮਕਾਨ ਨੂੰ ਅੱਜ ਨਹਿਰੀ ਵਿਭਾਗ ਵਲੋਂ ਢਾਹ ਦਿੱਤਾ ਗਿਆ ਹੈ | ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ | ਇਸ ਕਾਰਵਾਈ ਮੌਕੇ ਨਾਇਬ ਤਹਿਸੀਲਦਾਰ ਤੇ ਨਹਿਰੀ ਵਿਭਾਗ ਦੇ ਸਬੰਧਿਤ ਅਧਿਕਾਰੀ ਵੀ ਪਹੁੰਚੇ ਹੋਏ ਸਨ | ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ (ਡੀ) ਡੀ.ਕੇ. ਚੌਧਰੀ, ਡੀ.ਐੱਸ.ਪੀ. ਰਜਿੰਦਰ ਮਿਨਹਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਜਿਸ ਨਸ਼ਾ ਤਸਕਰ ਦੇ ਮਕਾਨਾਂ ਨੰੂ ਢਾਹਿਆ ਗਿਆ ਹੈ, ਉਨ੍ਹਾਂ ਵਿਚੋਂ ਇਕ ਦਾ ਨਾਂਅ ਹਰੀਸ਼ ਕੁਮਾਰ ਜਿਸ 'ਤੇ 11 ਅਤੇ ਦੂਸਰਾ ਵਿਜੇ ਕੁਮਾਰ ਜਿਸ 'ਤੇ ਤਿੰਨ ਮਾਮਲੇ ਦਰਜ ਹਨ | ਉਕਤ ਨਸ਼ਾ ਤਸਕਰਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ 'ਤੇ ਕਬਜ਼ਾ ਕਰ ਕੇ ਮਕਾਨ ਦੀ ਉਸਾਰੀ ਕੀਤੀ ਹੋਈ ਸੀ ਤੇ ਨਹਿਰੀ ਵਿਭਾਗ ਵਲੋਂ ਜਾਰੀ ਕੀਤੇ ਨੋਟਿਸ ਤਹਿਤ ਮਕਾਨ ਨੂੰ ਅੱਜ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ | ਪੁਲਿਸ ਪ੍ਰਸ਼ਾਸਨ ਵਲੋਂ ਨਜਾਇਜ਼ ਤੌਰ 'ਤੇ ਉਸਾਰੇ ਮਕਾਨ ਨੂੰ ਢਾਹੁਣ ਸੰਬੰਧੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ | ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਦੋ ਮਕਾਨ ਢਾਹੇ ਜਾਣੇ ਸਨ ਪਰ ਫ਼ਿਲਹਾਲ ਇਕ 'ਤੇ ਕਾਰਵਾਈ ਕੀਤੀ ਗਈ | ਉਨ੍ਹਾਂ ਦੱਸਿਆ ਕਿ ਦੂਸਰੇ ਨਸ਼ਾ ਤਸਕਰ ਦੇ ਮਕਾਨ ਨੂੰ ਇਸ ਕਾਰਨ ਨਹੀਂ ਢਾਹਿਆ ਗਿਆ ਕਿਉਂਕਿ ਉਨ੍ਹਾਂ ਦੇ ਘਰ ਲੜਕੀ ਦਾ ਵਿਆਹ ਸੀ ਤੇ ਪਿੰਡ ਦੇ ਲੋਕਾਂ ਦੇ ਕਹਿਣ 'ਤੇ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੇ ਬਾਅਦ ਇਸ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਨੇ ਨਵੇਂ ਕਿਰਤ ਕੋਡਾਂ ਦੀਆਂ ਸਾੜੀਆਂ ਕਾਪੀਆਂ ਅਗਲੀ ਖ਼ਬਰ 'ਆਪ' ਦੀਆਂ ਨੀਤੀਆਂ ਤੋਂ ਖੁਸ਼ ਆਵਾਮ ਨੇ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ : ਵਿਧਾਇਕ ਅਮਰਪਾਲ ਸਿੰਘ
Ad Position 24