ਗੁਰਦਾਸਪੁਰ, 20 ਦਸੰਬਰ (ਗੁਰਪ੍ਰਤਾਪ ਸਿੰਘ)-ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਦੀ ਸੂਬਾ ਕਮੇਟੀ ਦੇ ਸੱਦੇ 'ਤੇ ਉਸਾਰੀ ਵਰਕਰਾਂ ਵਲੋਂ ਡਾਕਖ਼ਾਨਾ ਚੌਕ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਚਾਰ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟ ਕੀਤਾ ਗਿਆ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ, ਜ਼ਿਲ੍ਹਾ ਆਗੂ ਗੁਰਮੀਤ ਰਾਜ ਪਾਹੜਾ ਤੇ ਜੋਤੀ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਦੇ ਹੱਕਾਂ 'ਤੇ ਬਹੁਤ ਮਾਰੂ ਹਮਲਾ ਹੈ | ਆਗੂਆਂ ਨੇ ਕਿਹਾ ਕਿ 21 ਨਵੰਬਰ ਤੋਂ ਕੇਂਦਰ ਦੀ ਐਨ.ਡੀ.ਏ. ਸਰਕਾਰ ਨੇ ਭਾਰਤ ਵਿਚ 29 ਲੇਬਰ ਕਾਨੂੰਨਾਂ ਦੀ ਥਾਂ 4 ਲੇਬਰ ਕੋਡ ਲਾਗੂ ਕਰ ਦਿੱਤੇ ਹਨ | ਇਹ ਕੋਡ ਮਜ਼ਦੂਰ ਜਮਾਤ ਕੋਲੋਂ ਉਸ ਦੇ ਬੁਨਿਆਦੀ ਅਧਿਕਾਰ ਖੋਹ ਲੈਂਦੇ ਹਨ ਤੇ ਕਿਰਤ ਕਾਨੰੂਨ ਲਾਗੂ ਕਰਨ ਵਾਲੀ ਮਸ਼ੀਨਰੀ ਦਾ ਅੰਤ ਕਰਦੇ ਹਨ | ਇਸ ਮੌਕੇ ਵਿਨੋਦ ਕੁਮਾਰ, ਮੇਲਾ ਰਾਮ, ਜੋਗਿੰਦਰ ਸਿੰਘ, ਸੋਨਾ, ਵਿਲਸਨ ਮਸੀਹ, ਬਲਵਿੰਦਰ ਕੁਮਾਰ, ਰਾਜ ਕੁਮਾਰ, ਮਹਿੰਗਾ ਰਾਮ, ਬਲਦੇਵ ਰਾਜ, ਚੈਨ ਸਿੰਘ, ਲੱਕੀ, ਜੋਤੀ, ਮਨੀਰ ਮਸੀਹ, ਅਸ਼ਵਨੀ ਕੁਮਾਰ, ਰਾਕੇਸ਼ ਕੁਮਾਰ, ਬੋਧਰਾਜ, ਸੰਦੀਪ ਕੁਮਾਰ ਅਤੇ ਬਲਵੀਰ ਕੁਮਾਰ ਹਾਜ਼ਰ ਸਨ |