10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਟਿਊਟ ਪੰਧੇਰ ਵਿਖੇ ਵਿਦਾਇਗੀ ਪਾਰਟੀ ਕਰਵਾਈ

Ad Position 21
No active advertisement
ਅਜੀਤ ਡੈਸਕ 21-12-2025
ਫ਼ਤਹਿਗੜ੍ਹ ਚੂੜੀਆਂ, 20 ਦਸੰਬਰ (ਐਮ.ਐਸ. ਫੁੱਲ)- ਨਰਸਿੰਗ ਕਾਲਜ ਵਲੋਂ ਜਾਣ ਵਾਲੇ ਵਿਦਿਆਰਥੀਆਂ ਲਈ ਇਕ ਸ਼ਾਨਦਾਰ ਵਿਦਾਇਗੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਾਰਟੀ ਵਿਚ ਡਾ. ਭਾਰਤੀ, ਸੀਨੀਅਰ ਮੈਡੀਕਲ ਅਫ਼ਸਰ, ਅੰਮਿ੍ਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਸ: ਅਵਤਾਰ ਸਿੰਘ ਕੰਗ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ | ਪਾਰਟੀ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ, ਜਦੋਂ ਕਿ ਮੁੱਖ ਮਹਿਮਾਨ ਤੇ ਹਾਜ਼ਰ ਮਹਿਮਾਨਾਂ ਵਲੋਂ ਜੋਤੀ ਜਗਾਈ ਗਈ | ਇਸ ਮੌਕੇ ਬੀ.ਐੱਸ.ਸੀ. ਨਰਸਿੰਗ, ਜੀ.ਐੱਨ.ਐੱਮ., ਏ.ਐੱਨ.ਐੱਮ. ਤੇ ਅਪ੍ਰੇਸ਼ਨ ਥੀਏਟਰ ਸਮੇਤ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੇ ਡਾਂਸ, ਭੰਗੜਾ, ਸੋਲੋ ਡਾਂਸ, ਸਕਿੱਟ ਆਦਿ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਮਿਸਟਰ ਸ਼ਰਮਦ ਨੂੰ ਮਿਸਟਰ ਫੇਅਰਰਵੈੱਲ ਚੁਣਿਆ ਗਿਆ, ਮਿਸ ਸੰਚਿਤਾ ਨੂੰ ਮਿਸ ਫੇਅਰਵੈੱਲ ਚੁਣਿਆ ਗਿਆ | ਅਧਿਆਪਕਾਂ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਸ: ਅਵਤਾਰ ਸਿੰਘ ਕੰਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਸੁਪਨਦੀਪ ਕੌਰ, ਮੀਨਾਕਸ਼ੀ ਮਹਿਤਾ, ਐਡਵੋਕੇਟ ਮਨਦੀਪ ਸਿੰਘ ਬੋਪਾਰਾਏ, ਸ਼ਿਫਾਲੀ ਤਿਗਾ, ਹਰਮਨਪ੍ਰੀਤ ਕੌਰ, ਅਰਪਨਪ੍ਰੀਤ ਕੌਰ, ਨੇਹਾ, ਪ੍ਰਭਜੋਤ ਕੌਰ, ਕਵਿਤਾ, ਨੇਹਾ, ਮਨਿੰਦਰ ਕੌਰ, ਜਗਦੀਸ਼ ਕੌਰ, ਸੁਖਮਨਪ੍ਰੀਤ ਕੌਰ, ਜੈਸਮੀਨ, ਗੁਰਬੀਰ ਸਿੰਘ, ਹਰਦੀਪ ਕੌਰ, ਹਰਲੀਨ ਕੌਰ, ਹਰਮਨਦੀਪ ਕੌਰ, ਹਰਲੀਨ ਕੌਰ, ਮਾਧਵੀ, ਸੁਖਮਨੀ ਗਿੱਲ, ਨਵਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ 'ਚ ਮਾਪੇ-ਅਧਿਆਪਕ ਮਿਲਣੀ ਹੋਈ
Ad Position 24