10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਇਨਕਲਾਬੀ ਨਾਅਰਿਆਂ ਦੀ ਗੂੰਜ 'ਚ ਕਾਮਰੇਡ ਹਰਬੰਸ ਲਾਲ ਨੂੰ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 21-12-2025
ਪਠਾਨਕੋਟ, 20 ਦਸੰਬਰ (ਸੰਧੂ)- ਪਾਰਟੀ ਸਫ਼ਾਂ ਅੰਦਰ ਇਹ ਖ਼ਬਰ ਬਹੁਤ ਹੀ ਡੂੰਘੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਸੀ.ਪੀ.ਆਈ.ਐਮ. ਪਠਾਨਕੋਟ ਦੇ ਸਾਬਕਾ ਸਕੱਤਰੇਤ ਮੈਂਬਰ ਕਾਮਰੇਡ ਹਰਬੰਸ ਲਾਲ ਇਸ ਦੁਨੀਆਂ ਵਿਚ ਨਹੀਂ ਰਹੇ | ਕਾਮਰੇਡ ਹਰਬੰਸ ਲਾਲ ਨੇ ਆਪਣਾ ਸਮੁੱਚਾ ਜੀਵਨ ਪਾਰਟੀ ਦੇ ਲੇਖੇ ਲਾ ਦਿੱਤਾ | ਉਸ ਨੇ ਸੀ.ਪੀ.ਆਈ.ਐਮ. ਦੇ ਵਫ਼ਾਦਾਰ ਸਿਪਾਹੀ ਵਜੋਂ ਆਪਣਾ ਜੀਵਨ ਬਤੀਤ ਕੀਤਾ ਤੇ ਇਕ ਦਿਨ ਵੀ ਪਾਰਟੀ ਸਿਧਾਂਤਾਂ ਤੋਂ ਨਹੀਂ ਥਿੜਕਿਆ | ਅੱਜ ਉਸ ਦੇ ਅੰਤਿਮ ਸਸਕਾਰ ਵੇਲੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਦੁਖੀ ਹਿਰਦੇ ਨਾਲ ਆਪਣੇ ਮਹਿਬੂਬ ਆਗੂ ਨੂੰ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਸੀ.ਪੀ.ਆਈ. (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੱਜਲ ਨੇ ਸਾਥੀ ਹਰਬੰਸ ਲਾਲ ਦੇ ਤੁਰ ਜਾਣ 'ਤੇ ਪਰਿਵਾਰ ਤੇ ਜ਼ਿਲ੍ਹਾ ਕਮੇਟੀ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਥੀ ਹਰਬੰਸ ਲਾਲ ਦੇ ਤੁਰ ਜਾਣ ਨਾਲ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸਾਥੀ ਦੇ ਅੰਤਿਮ ਸਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਰਿੰਦਰ ਸਹਿਗਲ, ਕਾਮਰੇਡ ਕੇਵਲ ਕਿ੍ਸ਼ਨ ਕਾਲੀਆ, ਕਾਮਰੇਡ ਬਿਕਰਮਜੀਤ, ਕਾਮਰੇਡ ਦੇਵੀ ਸੈਣੀ, ਕਾਮਰੇਡ ਸੱਤ ਪ੍ਰਕਾਸ਼, ਕਾਮਰੇਡ ਰਾਮ ਸ਼ਰਨ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਹੋਏ ਆਗੂਆਂ ਨੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਆਪਣੇ ਵਿਛੜੇ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਵੱਧ ਰਹੀ ਧੰੁਦ ਦੇ ਚੱਲਦੇ ਪੁਲਿਸ ਨੇ ਬਮਿਆਲ ਵਿਖੇ ਸਰਹੱਦ ਨੇੜੇ ਚਲਾਈ ਤਲਾਸ਼ੀ ਮੁਹਿੰਮ ਅਗਲੀ ਖ਼ਬਰ ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨ (ਇਫਟੂ) ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
Ad Position 24