10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਵੱਧ ਰਹੀ ਧੰੁਦ ਦੇ ਚੱਲਦੇ ਪੁਲਿਸ ਨੇ ਬਮਿਆਲ ਵਿਖੇ ਸਰਹੱਦ ਨੇੜੇ ਚਲਾਈ ਤਲਾਸ਼ੀ ਮੁਹਿੰਮ

Ad Position 21
No active advertisement
ਅਜੀਤ ਡੈਸਕ 21-12-2025
ਬਮਿਆਲ, 20 ਦਸੰਬਰ (ਰਕੇਸ਼ ਸ਼ਰਮਾ)- ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ 'ਤੇ ਸੰਘਣੀ ਧੁੰਦ ਪੈਣ ਦੇ ਨਾਲ ਅਤੇ ਨਵਾਂ ਸਾਲ ਆਉਣ 'ਤੇ ਹੀ ਪੁਲਿਸ ਸੈਕੰਡ ਲਾਈਨ ਆਫ਼ ਡਿਫੈਂਸ ਦੇ ਨਾਲ ਸੁਰੱਖਿਆ ਨੂੰ ਮਜ਼ਬੂਤ ਕਰ ਰਹੀ ਹੈ | ਪੁਲਿਸ ਨੇ ਦੂਜੀ ਰੱਖਿਆ ਲਾਈਨ ਦੇ ਨਾਲ ਲੱਗਦੀਆਂ ਚੌਕੀਆਂ ਤੇ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ | ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਮੁਹਿੰਮ ਇਕ ਰੁਟੀਨ ਅਭਿਆਸ ਵਜੋਂ ਚਲਾਈ ਜਾ ਰਹੀ ਹੈ | ਸਨਿਚਰਵਾਰ ਨੂੰ ਪੁਲਿਸ ਵਲੋਂ ਬਮਿਆਲ ਦੇ ਸਰਹੱਦੀ ਖੇਤਰ 'ਚ ਸੀਮਾ ਸੁਰੱਖਿਆ ਬਲ, ਐਨ.ਐਸ.ਜੀ. ਕਮਾਂਡੋ ਟੀਮ ਤੇ ਮਹਿਲਾ ਕਮਾਂਡੋਜ਼ ਦੇ ਨਾਲ ਇਕ ਵੱਡਾ ਤਲਾਸ਼ੀ ਅਭਿਆਨ ਚਲਾਇਆ | ਡੀ.ਐੱਸ.ਪੀ. ਆਪ੍ਰੇਸ਼ਨ ਗੁਰਬਖ਼ਸ਼ ਸਿੰਘ ਤੇ ਬਮਿਆਲ ਚੌਕੀ ਇੰਚਾਰਜ ਵਿਜੇ ਕੁਮਾਰ ਦੀ ਅਗਵਾਈ 'ਚ ਜਵਾਨਾਂ ਨੇ ਖੇਤਰ 'ਚ ਸਥਿਤ ਗੁੱਜਰ ਪਰਿਵਾਰਾਂ ਦੇ ਘਰਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ | ਇਸ ਮੌਕੇ ਕੋਈ ਸ਼ੱਕੀ ਗਤੀਵਿਧੀ ਨਹੀਂ ਮਿਲੀ | ਕਾਰਵਾਈ ਦੌਰਾਨ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਉਹ ਕੋਈ ਬਾਹਰੀ ਜਾਂ ਲਾਵਾਰਸ ਵਸਤੂ ਦੇਖਦੇ ਹਨ ਤਾਂ ਪੁਲਿਸ ਨੂੰ ਸੂਚਿਤ ਕਰਨ | ਥਾਣਾ ਇੰਚਾਰਜ ਕੁਲਦੀਪ ਰਾਜ ਨੇ ਕਿਹਾ ਕਿ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਕੇ ਸੁਰੱਖਿਆ ਮੁਹਿੰਮ ਚਲਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਈਾ ਫਾਰਮੇਸੀ ਕਾਲਜ ਨੇ ਜਮਕਾਸ ਫਾਰਮਾਸਿਊਟੀਕਲਜ਼ ਨਾਲ ਸਮਝੌਤਾ ਕੀਤਾ ਅਗਲੀ ਖ਼ਬਰ ਇਨਕਲਾਬੀ ਨਾਅਰਿਆਂ ਦੀ ਗੂੰਜ 'ਚ ਕਾਮਰੇਡ ਹਰਬੰਸ ਲਾਲ ਨੂੰ ਅੰਤਿਮ ਵਿਦਾਇਗੀ
Ad Position 24