ਪਠਾਨਕੋਟ, 20 ਦਸੰਬਰ (ਸੰਧੂ)- ਜਮਕਾਸ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ ਕਠੂਆ ਅਤੇ ਸ੍ਰੀ ਸਾਈਾ ਫਾਰਮੇਸੀ ਕਾਲਜ ਵਿਚਕਾਰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਅਤੇ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਸਮਝੌਤਾ (ਐਮ.ਓ.ਯੂ) 'ਤੇ ਹਸਤਾਖ਼ਰ ਕੀਤੇ ਗਏ | ਇਸ ਮੌਕੇ ਨੂੰ ਮਨਾਉਣ ਲਈ ਕੈਂਪਸ ਵਿਚ ਪਲੇਸਮੈਂਟ ਡਰਾਈਵ ਕਰਵਾਈ ਗਈ ਜਿਸ ਵਿਚ ਬੀ ਫਾਰਮੇਸੀ ਤੇ ਐਮ.ਫਾਰਮੇਸੀ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਜਮਕਾਸ ਫਾਰਮਾਸਿਊਟੀਕਲਜ਼ ਵਲੋਂ ਪਲਾਂਟ ਹੈੱਡ ਬੀ.ਵੈਂਕਟੇਸ਼ ਤੇ ਐਚ.ਆਰ. ਨਰਿੰਦਰ ਠਾਕੁਰ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ | ਜਦੋਂ ਕਿ ਸ੍ਰੀ ਸਾਈਾ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਮੁੱਖ ਪ੍ਰਬੰਧ ਨਿਰਦੇਸ਼ਕ ਕੰਵਰ ਤੁਸ਼ਾਰ ਪੁੰਜ, ਪਿ੍ੰਸੀਪਲ ਰਾਜੇਸ਼ ਗੁਪਤਾ, ਡਾਇਰੈਕਟਰ ਸਿਖਲਾਈ ਤੇ ਪਲੇਸਮੈਂਟ ਸੁਲਕਸ਼ਯ ਕੁਮਾਰ ਮੁਰਗ਼ਾਈ ਅਤੇ ਡਾ: ਗਿਰੀਸ਼ ਗੁਪਤਾ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ | ਸੁਲਕਸ਼ੈ ਕੁਮਾਰ ਮੁਰਗਈ ਨੇ ਕਿਹਾ ਕਿ ਪਲੇਸਮੈਂਟ ਡਰਾਈਵ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਉਦਯੋਗ ਦੇ ਕੰਮਕਾਜ, ਕਰੀਅਰ ਦੇ ਮੌਕਿਆਂ ਤੇ ਲੋੜੀਂਦੇ ਹੁਨਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ | ਗਰੁੱਪ ਚੇਅਰਮੈਨ ਐਸ.ਕੇ. ਪੁੰਜ ਅਤੇ ਐਮ.ਡੀ ਤਿ੍ਪਤਾ ਪੁੰਜ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਤਰ੍ਹਾਂ ਦੇ ਉਦਯੋਗ-ਅਕਾਦਮਿਕ ਸਹਿਯੋਗ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋਵੇਗਾ |