ਪਠਾਨਕੋਟ, 20 ਦਸੰਬਰ (ਸੰਧੂ)-ਅੱਜ ਸਰਕਾਰੀ ਹਾਈ ਸਕੂਲ ਭੜੋਲੀ ਕਲਾਂ ਵਿਖੇ ਮੈਗਾ ਪੀ.ਟੀ.ਐਮ ਕੀਤੀ ਗਈ ਜਿਸ ਵਿਚ ਲਗਪਗ 100 ਫ਼ੀਸਦੀ ਮਾਪਿਆਂ ਦੀ ਹਾਜ਼ਰੀ ਰਹੀ | ਸਕੂਲ ਦੀ ਮੈਗਾ ਪੀ.ਟੀ.ਐਮ. ਨੂੰ ਸਾਬਕਾ ਹੈੱਡ ਮਾਸਟਰ ਰਾਮ ਸਰੂਪ ਅਤੇ ਐੱਸ.ਡੀ.ਓ. ਪੰਕਜ ਹੰਸ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਲੋਂ ਵੀ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਨਾਲ ਵਧੀਆ ਮਿੱਤਰਤਾ ਪੂਰਨ ਮਾਹੌਲ ਬਣਾਉਣ ਲਈ ਪ੍ਰੇਰਿਆ ਗਿਆ | ਇਸ ਮੌਕੇ ਮੁੱਖ ਅਧਿਆਪਕਾ ਰਾਜ ਕੁਮਾਰੀ, ਪ੍ਰੇਮ ਭੜੋਲੀ, ਪ੍ਰਵੀਨ ਬਾਲਾ, ਅਨੁਰੇਖਾ, ਨਵਜੋਤ ਬਾਲਾ, ਗੁਰਪ੍ਰੀਤ ਕੌਰ, ਦੀਪਿਕਾ ਸ਼ਰਮਾ, ਨਿਧੀ ਸ਼ਰਮਾ, ਯਸ਼ਪਾਲ, ਅਲਕਾ ਸੰਬਿਆਲ, ਹਰਜੀਤ ਕੌਰ, ਆਰਤੀ, ਵਿਕਾਸ ਧਵਨ ਆਦਿ ਹਾਜ਼ਰ ਸਨ |