24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

'ਆਪ' ਉਮੀਦਵਾਰਾਂ ਦੀ ਜਿੱਤ ਲਈ ਮਨਦੀਪ ਸਿੰਘ ਗਿੱਲ ਨੇ ਵੋਟਰਾਂ ਦਾ ਧੰਨਵਾਦ ਕੀਤਾ

Ad Position 21
No active advertisement
ਅਜੀਤ ਡੈਸਕ 22-12-2025
ਨੌਸ਼ਹਿਰਾ ਮੱਝਾ ਸਿੰਘ, 21 ਦਸੰਬਰ (ਰਵੀ ਭਗਤ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਸੂਬਾ ਕਾਰਜ਼ਕਾਰੀ ਪ੍ਰਧਾਨ ਤੇ ਹਲਕਾ ਵਿਧਾਇਕ ਬਟਾਲਾ ਸ਼ੈਰੀ ਕਲਸੀ ਵਲੋਂ ਲੋਕ ਹਿੱਤ ਵਿਚ ਲਏ ਗਏ ਇਤਿਹਾਸਕ ਫੈਸਲਿਆਂ ਤੇ ਵਿਕਾਸ ਕੰਮਾਂ 'ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਹਲਕਾ ਬਟਾਲਾ ਦੇ ਵਾਸੀਆਂ ਨੇ ਜਿੱਤ ਦੀ ਮੋਹਰ ਲਗਾਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਆਗੂ ਤੇ ਜ਼ੋਨ ਨੌਸ਼ਹਿਰਾ ਮੱਝਾ ਸਿੰਘ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰ ਮਨਦੀਪ ਸਿੰਘ ਗਿੱਲ ਨੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਨੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਢ ਬੰਨ੍ਹ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਦੇ ਲੋਕਾਂ ਲਈ 600 ਯੂਨਿਟ ਬਿਜਲੀ ਮੁਆਫ ਕੀਤੀ ਗਈ, ਆਮ ਆਦਮੀ ਕਲੀਨਿਕ ਖੋਲ੍ਹੇ, ਸਕੂਲ ਆਫ ਐਮੀਨੈਂਸ ਖੋਲ੍ਹੇ, ਅਧਿਆਪਕਾਂ ਦਾ ਵਿਦੇਸ਼ੀ ਟੂਰ, ਮੈਰਿਟ ਤੇ ਪਾਰਦਰਸ਼ੀ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ, ਕਿਸਾਨਾਂ ਨੂੰ ਸਹਾਇਕ ਕਿੱਤਿਆਂ ਤੇ ਫਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕੀਤਾ ਗਿਆ | ਇਸ ਦੌਰਾਨ ਬਲਾਕ ਸੰਮਤੀ ਜ਼ੋਨ ਕਲੇਰ ਖੁਰਦ ਤੋਂ ਆਪ ਦੀ ਜੇਤੂ ਉਮੀਦਵਾਰ ਬੀਬੀ ਰੱਜੋ ਦੇ ਪਤੀ ਤੇ ਸੀਨੀਅਰ ਆਪ ਆਗੂ ਸੁਖਦੇਵ ਸੁੱਖੀ ਸੰਤ ਨਗਰ ਨੇ ਹਲਕੇ 'ਚ ਪੈਂਦੇ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕ ਪੱਖੀ ਫੈਸਲੇ ਤੇ ਸੂਬੇ ਨੂੰ ਵਿਕਾਸ ਪੱਖੋਂ ਬੁਲੰਦੀਆਂ 'ਤੇ ਲਿਜਾਣ ਲਈ ਦਿ੍ੜ ਸੰਕਲਪ ਤੇ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਕਿ੍ਸਮਸ ਸ਼ੋਭਾ ਯਾਤਰਾ ਮੌਕੇ ਬੱਬਾ ਗਿੱਲ ਨੇ ਕੇਕ ਕਟਵਾ ਕੇ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਖ਼ੁਸ਼ੀ ਮਨਾਈ ਅਗਲੀ ਖ਼ਬਰ ਬੀ.ਪੀ.ਈ.ਓ. ਖ਼ਿਲਾਫ਼ 22 ਦਸੰਬਰ ਦੇ ਧਰਨੇ 'ਚ ਇਫਟੂ ਵਲੋਂ ਭਰਵੇਂ ਯੋਗਦਾਨ ਦਾ ਐਲਾਨ
Ad Position 24