23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਟੀਲ ਕਰਾਫਟ ਇੰਡੀਆ ਵਲੋਂ ਖੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 23-12-2025
ਬਟਾਲਾ, 22 ਦਸੰਬਰ (ਹਰਦੇਵ ਸਿੰਘ ਸੰਧੂ)- ਸਟੀਲ ਕਰਾਫਟ ਇੰਡੀਆ ਪ੍ਰਾਈਵੇਟ ਲਿਮਟਿਡ ਵਲੋਂ ਇਕ ਵੱਡਾ ਉਪਰਾਲਾ ਕਰਦਿਆਂ ਲਾਇਨ ਕਲੱਬ ਫਤਹਿ ਦੇ ਸਹਿਯੋਗ ਨਾਲ ਸਟੀਲ ਕਰਾਫਟ ਇੰਡੀਆ ਦੀ ਫੈਕਟਰੀ ਅੰਦਰ ਖੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪੀ.ਡੀ.ਜੀ. ਹਰਦੀਪ ਸਿੰਘ ਖੜ੍ਹਕਾ ਤੇ ਨਵਨੀਤ ਸੇਠ ਵਿਸ਼ੇਸ ਤੌਰ 'ਤੇ ਸ਼ਾਮਿਲ ਹੋਏ | ਇਸ ਬਾਰੇ ਸਟੀਲ ਕਰਾਫਟ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਮਾਲਕ ਅਮਰਜੀਤ ਸਿੰਘ ਸਟੀਲ ਕਰਾਫਟ ਨੇ ਦੱਸਿਆ ਕਿ ਇਸ ਕੈਂਪ 'ਚ ਡਾ. ਪਿ੍ਯਾਗੀਤ ਕੌਰ ਕਲਸੀ ਤੋਂ ਉਨ੍ਹਾਂ ਦੀ ਟੀਮ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ ਤੇ 50 ਦੇ ਕਰੀਬ ਵਿਅਕਤੀਆਂ ਵਲੋਂ ਜਿਨ੍ਹਾਂ ਵਿਚ ਔਰਤ ਤੇ ਮਰਦ ਸ਼ਾਮਿਲ ਸਨ, ਵਲੋਂ ਖੂਨਦਾਨ ਕੀਤਾ ਗਿਆ | ਅਮਰਜੀਤ ਸਿੰਘ ਦੇ ਸਾਰੇ ਸਟਾਫ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਖੂਨਦਾਨ ਕੀਤਾ ਗਿਆ | ਕੈਂਪ ਦੇ ਅਖੀਰ 'ਚ ਸਟੀਲ ਕਰਾਫਟ ਇੰਡੀਆ ਬਟਾਲਾ ਦੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਤੇ ਕਲੱਬ ਮੈਬਰਾਂ ਦਾ ਸਨਮਾਨ ਤੇ ਧੰਨਵਾਦ ਕੀਤਾ | ਇਸ ਮੌਕੇ ਕਮਲਜੀਤ ਸਿੰਘ ਮਠਾਰੂ, ਵਰਿੰਦਰ ਮਹਾਨ, ਪ੍ਰਤੀਕ ਬਾਂਸਲ, ਪ੍ਰੇਮ ਕੁਮਾਰ, ਰਾਜਨ ਭਾਟੀਆ, ਵਰਿੰਦਰ ਅਸ਼ਟ, ਹੈਪੀ ਟੋਕੇ ਵਾਲਾ, ਹੀਰ ਕ੍ਰਿਸ਼ਨ ਮਹਾਜਨ, ਰਵਿੰਦਰ ਸੋਨੀ, ਭਾਰਤ ਭੂਸ਼ਨ, ਸ਼ਮੀ ਕਪੂਰ, ਯੁਮਨ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਗਰੁਮੱਖ ਸਿੰਘ, ਅਮਨਦੀਪ ਕੌਰ, ਰਾਜਬੀਰ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਦਾਰਨੀ ਨਰਿੰਦਰ ਕੌਰ ਦੁੱਗਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਗੁਰਦੁਆਰਾ ਚਰਨ ਕਮਲ ਸਾਹਿਬ ਘੁਮਾਣ ਵਿਖੇ ਸ਼ਹੀਦੀ ਸਮਾਗਮਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
Ad Position 24