ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ ਨੂੰ ਟੈਡਕਸ ਕੈਲੇਡੋਨੀਅਨ 2026 ਦਾ ਪਹਿਲਾ ਸੱਦਾ
ਪਠਾਨਕੋਟ, 22 ਸਤੰਬਰ (ਸੰਧੂ)-ਟੈਡਕਸ ਕੈਲੇਡੋਨੀਅਨ ਦੇ ਨਿਰਦੇਸ਼ਕ ਤੇ ਸੰਚਾਲਕ ਸ੍ਰੀਜਲ ਗੁਪਤਾ ਨੇ ਨਵੀਂ ਦਿੱਲੀ ਵਿਖੇ ਭਾਰਤ ਵਿਚ ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਟੈਡਕਸ ਕੈਲੇਡੋਨੀਅਨ 2026 ਦਾ ਪਹਿਲਾ ਅਧਿਕਾਰਤ ਸੱਦਾ ਸੌਂਪਿਆ । ਟੈਡਕਸ ਕੈਲੇਡੋਨੀਅਨ 2026 ਦਾ ਵਿਸ਼ਾ ‘ਸੰਗਮ ਜਿੱਥੇ ਵਿਚਾਰ, ਸੱਭਿਆਚਾਰ ਅਤੇ ਅਗਵਾਈ ਮਿਲਦੇ ਹਨ’ ਰੱਖਿਆ ਗਿਆ ਹੈ ।
ਪਠਾਨਕੋਟ, 22 ਸਤੰਬਰ (ਸੰਧੂ)-ਟੈਡਕਸ ਕੈਲੇਡੋਨੀਅਨ ਦੇ ਨਿਰਦੇਸ਼ਕ ਤੇ ਸੰਚਾਲਕ ਸ੍ਰੀਜਲ ਗੁਪਤਾ ਨੇ ਨਵੀਂ ਦਿੱਲੀ ਵਿਖੇ ਭਾਰਤ ਵਿਚ ਰੋਮਾਨੀਆ ਦੀ ਰਾਜਦੂਤ ਸੇਨਾ ਲਤੀਫ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਟੈਡਕਸ ਕੈਲੇਡੋਨੀਅਨ 2026 ਦਾ ਪਹਿਲਾ ਅਧਿਕਾਰਤ ਸੱਦਾ ਸੌਂਪਿਆ । ਟੈਡਕਸ ਕੈਲੇਡੋਨੀਅਨ 2026 ਦਾ ਵਿਸ਼ਾ ‘ਸੰਗਮ ਜਿੱਥੇ ਵਿਚਾਰ, ਸੱਭਿਆਚਾਰ ਅਤੇ ਅਗਵਾਈ ਮਿਲਦੇ ਹਨ’ ਰੱਖਿਆ ਗਿਆ ਹੈ । ਇਸ ਮੌਕੇ ਸ੍ਰੀਜਲ ਗੁਪਤਾ ਨੇ ਸਮਾਗਮ ਦੀ ਪਰਿਕਲਪਨਾ, ਨੌਜਵਾਨਾਂ ਦੀ ਵਿਸ਼ਵ ਪੱਧਰੀ ਭਾਗੀਦਾਰੀ ਅਤੇ ਪਠਾਨਕੋਟ ਨੂੰ ਅੰਤਰਰਾਸ਼ਟਰੀ ਵਿਚਾਰ-ਵਟਾਂਦਰੇ ਦੇ ਮੰਚ ਵਜੋਂ ਉਭਾਰਨ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ । ਸ੍ਰੀਜਲ ਗੁਪਤਾ ਨੇ ਕਿਹਾ ਕਿ ‘ਸੰਗਮ’ ਸਿਰਫ਼ ਇਕ ਵਿਸ਼ਾ ਨਹੀਂ, ਸਗੋਂ ਵੱਖ-ਵੱਖ ਵਿਚਾਰਾਂ, ਸੱਭਿਆਚਾਰਾਂ ਅਤੇ ਅਗਵਾਈ ਨੂੰ ਇਕ ਸਾਂਝੇ ਮੰਚ ’ਤੇ ਲਿਆਉਣ ਦੀ ਸੋਚ ਹੈ । ਉਨ੍ਹਾਂ ਰਾਜਦੂਤ ਸੇਨਾ ਲਤੀਫ ਦਾ ਉਨ੍ਹਾਂ ਦੀ ਗਰਮਜੋਸ਼ੀ ਅਤੇ ਕੀਮਤੀ ਸਮਾਂ ਦੇਣ ਲਈ ਧੰਨਵਾਦ ਕੀਤਾ । ਮੁਲਾਕਾਤ ਦੌਰਾਨ ਭਾਰਤ ਅਤੇ ਰੋਮਾਨੀਆ ਦੇ ਸੱਭਿਆਚਾਰਕ ਤੇ ਲੋਕ-ਪੱਧਰੀ ਸਬੰਧਾਂ ਤੋਂ ਇਲਾਵਾ ਸਿੱਖਿਆ ਅਤੇ ਨੌਜਵਾਨਾਂ ਦੇ ਆਪਸੀ ਸੰਵਾਦ ਨੂੰ ਹੋਰ ਮਜ਼ਬੂਤ ਕਰਨ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਹੋਈ । ਟੈਡਕਸ ਕੈਲੇਡੋਨੀਅਨ 2026 ਦਾ ਆਯੋਜਨ ਪਠਾਨਕੋਟ ਵਿਖੇ ਕੀਤਾ ਜਾਵੇਗਾ । ਇਸ ਦਾ ਸੰਦੇਸ਼ ਹੈ ‘ਪਠਾਨਕੋਟ ਤੋਂ ਦੁਨੀਆ ਤੱਕ ਜਿੱਥੇ ਵਿਚਾਰ, ਸੱਭਿਆਚਾਰ ਅਤੇ ਅਗਵਾਈ ਮਿਲਦੇ ਹਨ’ । ਰਾਜਦੂਤ ਸੇਨਾ ਲਤੀਫ ਨੂੰ ਪਹਿਲਾ ਸੱਦਾ ਸੌਂਪਣਾ ਇਸ ਅੰਤਰਰਾਸ਼ਟਰੀ ਯਾਤਰਾ ਦੀ ਮਹੱਤਵਪੂਰਨ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ ।