20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਬਜਰੰਗ ਦਲ ਜ਼ਿਲ੍ਹਾ ਪਠਾਨਕੋਟ ਨੇ ਬੰਗਲਾਦੇਸ਼ 'ਚ ਹਿੰਦੂਆਂ ਦੇ ਕਤਲਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ

Ad Position 21
No active advertisement
ਅਜੀਤ ਡੈਸਕ 25-12-2025
ਪਠਾਨਕੋਟ, 24 ਦਸੰਬਰ (ਵਿਨੋਦ)- ਵਿਸ਼ਵ ਹਿੰਦੂ ਪ੍ਰੀਸ਼ਦ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਦੀ ਅਗਵਾਈ ਹੇਠ ਬਜਰੰਗ ਦਲ ਜ਼ਿਲ੍ਹਾ ਪਠਾਨਕੋਟ ਨੇ ਜ਼ਿਲ੍ਹਾ ਕੋਆਰਡੀਨੇਟਰ ਵਿਸ਼ਾਲ ਚੌਹਾਨ ਦੀ ਪ੍ਰਧਾਨਗੀ ਹੇਠ ਬੰਗਲਾਦੇਸ਼ ਵਿਚ ਹਿੰਦੂਆਂ ਵਿਰੁੱਧ ਹੋ ਰਹੀਆਂ ਬੇਰਹਿਮ ਹੱਤਿਆਵਾਂ ਤੇ ਅੱਤਿਆਚਾਰਾਂ ਵਿਰੁੱਧ ਮੁਹੰਮਦ ਯੂਨਸ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ | ਵਿਸ਼ਵ ਹਿੰਦੂ ਪ੍ਰੀਸ਼ਦ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਅਜੈ ਸ਼ਰਮਾ, ਬਜਰੰਗ ਦਲ ਦੇ ਸੂਬਾ ਵਿਦਿਆਰਥੀ ਮੁਖੀ ਐਡਵੋਕੇਟ ਰਮਨ ਠਾਕੁਰ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਚਾਰ ਮੁਖੀ ਆਰ.ਕੇ. ਮਹਿਰਾ ਇਸ ਵਿਰੋਧ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ | ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਅਜੈ ਸ਼ਰਮਾ, ਬਜਰੰਗ ਦਲ ਦੇ ਸੂਬਾ ਵਿਦਿਆਰਥੀ ਮੁਖੀ ਰਮਨ ਠਾਕੁਰ ਤੇ ਜ਼ਿਲ੍ਹਾ ਕੋਆਰਡੀਨੇਟਰ ਵਿਸ਼ਾਲ ਚੌਹਾਨ ਨੇ ਕਿਹਾ ਕਿ ਉਹ ਬੰਗਲਾਦੇਸ਼ ਦੇ ਹਿੰਦੂਆਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ | ਜ਼ਿਲ੍ਹਾ ਸੁਰੱਖਿਆ ਮੁਖੀ ਅਨਮੋਲ ਸ਼ਰਮਾ, ਸ਼ਹਿਰ ਕੋਆਰਡੀਨੇਟਰ ਬਜਰੰਗ ਦਲ ਪਿ੍ੰਸ, ਵਿਸ਼ਵ ਹਿੰਦੂ ਪ੍ਰੀਸ਼ਦ ਸ਼ਹਿਰ ਦੇ ਪ੍ਰਧਾਨ ਅੰਕਿਤ ਮਹਾਜਨ, ਰਣਦੀਪ ਸਿੰਘ ਡਡਵਾਲ, ਅਨੁਰੁੱਧ ਸਾਵਲ, ਮੁਕੇਸ਼ ਸ਼ਰਮਾ, ਯੋਗੇਸ਼ਵਰ ਸਿੰਘ, ਸ਼ਿਵਾ ਕਟਲ, ਮੋਹਿਤ ਕਟਲ, ਲਵ, ਅਕਸ਼ੈ ਸ਼ਰਮਾ, ਅਮਿਤ ਪਠਾਨੀਆ, ਸ਼ਿਵਰਾਜ, ਦੀਪਕ, ਅਨੁਜ, ਆਕਾਸ਼, ਸਾਹਿਲ ਅਤੇ ਹੋਰ ਬਜਰੰਗੀ ਭਾਈ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੈਵਨਲੀ ਬ੍ਰੀਡ ਆਫ ਲਾਈਫ ਚਰਚ ਸ਼ਾਹਪੁਰ ਕੰਢੀ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਅਗਲੀ ਖ਼ਬਰ ਪੰਜਾਬ ਸੋਧ ਐਕਟ 2025 ਨੂੰ ਵਾਪਸ ਲੈਣ ਦੀ ਸਮਾਜ ਸੇਵੀਆਂ ਨੇ ਕੀਤੀ ਮੰਗ
Ad Position 24