ਸ਼ਾਹਪੁਰ ਕੰਢੀ, 24 ਦਸੰਬਰ (ਰਣਜੀਤ ਸਿੰਘ)- ਹੈਵਨਲੀ ਬ੍ਰੀਡ ਆਫ਼ ਲਾਈਫ ਚਰਚ ਸ਼ਾਹਪੁਰ ਕੰਢੀ ਵਲੋਂ ਪਾਸਟਰ ਦਿਲਬਾਗ ਮਸੀਹ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਜਿਸ ਦੇ ਸ਼ੁੱਭ ਆਰੰਭ ਸਮਾਜ ਸੇਵਕ ਸੋਹਨ ਲਾਲ ਅਤੇ ਬਲਾਕ ਸੰਮਤੀ ਮੈਂਬਰ ਅਨਿਲ ਕੁਮਾਰ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਸ਼ੋਭਾ ਯਾਤਰਾ ਵਿਚ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਬਣਾਈਆਂ ਹੋਈਆਂ ਸਨ | ਸੰਗਤਾਂ ਪ੍ਰਭੂ ਯਿਸੂ ਮਸੀਹ ਦੇ ਗੁਣ ਗਾਇਣ ਕਰ ਰਹੀਆਂ ਸਨ | ਪ੍ਰਭੂ ਪ੍ਰੇਮੀਆਂ ਵਲੋਂ ਚਾਹ, ਪਾਣੀ ਅਤੇ ਫਰੂਟ ਦੇ ਲੰਗਰ ਲਗਾਏ ਗਏ ਸਨ | ਇਸ ਮੌਕੇ ਪਾਸਟਰ ਵਿਲੀਅਮ, ਪਾਸਟਰ ਵਿਸ਼ਾਲ, ਪਾਸਟਰ ਰਾਹੁਲ, ਸੋਨੰੂ ਮਸੀਹ, ਮਿੰਟੂ ਸੈਮਸੰਨ, ਪੀਟਰ, ਰਾਜੇਸ਼ ਲੱਕ, ਬਾਦਲ ਮਸੀਹ, ਐਡਵੋਕੇਟ ਹਰਸ਼, ਕੇਵਲ ਕ੍ਰਿਸ਼ਨ, ਮਿਲਖੀ ਰਾਮ ਅਤੇ ਨਿਕਸਨ ਆਦਿ ਹਾਜ਼ਰ ਸਨ |