ਧਾਰੀਵਾਲ, 25 ਦਸੰਬਰ (ਜੇਮਸ ਨਾਹਰ)- ਪਿੰਡ ਕਲਿਆਣਪੁਰ ਵਿਖੇ ਅੱਜ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਬੜੀ ਧੂਮ-ਧਾਮ ਤੇ ਉਤਸ਼ਾਹ ਨਾਲ ਬਿੱਲਾ ਕਲਿਆਣਪੁਰ ਦੇ ਪ੍ਰਬੰਧਾਂ ਹੇਠ ਮਨਾਇਆ ਗਿਆ ਜਿਸ ਵਿਚ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਫਾਦਰ ਜੋਸ ਪਡਿਆਟੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਸਮਾਗਮ ਵਿਚ ਜਿੱਥੇ ਵੱਖ-ਵੱਖ ਭਜਨ ਮੰਡਲੀਆਂ ਨੇ ਪਹੁੰਚ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਮਹਿਮਾ, ਉਸਤਤ ਤੇ ਵਡਿਆਈ ਕੀਤੀ ਉਥੇ ਹੀ ਫਾਦਰ ਜੋਸ ਪਡਿਆਟੀ ਨੇ ਪਵਿੱਤਰ ਬਾਈਬਲ ਰਾਹੀਂ ਸੰਗਤਾਂ ਨਾਲ ਬਚਨਾਂ ਦੀ ਸਾਂਝ ਪਾਈ | ਉਪਰੰਤ ਕੇਕ ਕੱਟ ਕੇ ਸੰਗਤਾਂ ਨੂੰ ਵਧਾਈ ਦਿੱਤੀ | ਇਸ ਮੌਕੇ ਕਿ੍ਸ਼ਚਨ ਯੂਥ ਆਗੂ ਪੰਜਾਬ ਪ੍ਰਧਾਨ ਬੱਬਾ ਗਿੱਲ, ਪਾਸਟਰ ਮਿਥਨ ਸੋਹਤਾ ਜੀ.ਟੀ.ਬੀ. ਸਕੂਲ ਦੇ ਚੇਅਰਮੈਨ ਸੁਰਜੀਤ ਸਿੰਘ ਲਾਡੀ, ਮਾਸਟਰ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |