31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਵਡਾਲਾ ਬਾਂਗਰ ਕ੍ਰਿਸਮਸ ਸਮਾਗਮ 'ਚ ਪਹੁੰਚੇ ਜਥੇ: ਛੋਟੇਪੁਰ ਦਾ ਬਿਸ਼ਪ ਰਿਆਜ਼ ਤੇ ਮਸੀਹ ਭਾਈਚਾਰੇ ਵਲੋਂ ਸਵਾਗਤ

Ad Position 21
No active advertisement
ਅਜੀਤ ਡੈਸਕ 26-12-2025
ਵਡਾਲਾ ਬਾਂਗਰ, 25 ਦਸੰਬਰ (ਭੁੰਬਲੀ)-ਕਸਬਾ ਵਡਾਲਾ ਬਾਂਗਰ ਵਿਖੇ ਸਥਿਤ ਸੁੱਖ ਭੰਡਾਰ ਚਰਚ ਵਿਖੇ ਮਸੀਹ ਭਾਈਚਾਰੇ ਦੇ ਲੋਕਾਂ ਵਲੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਪੂਰੀ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਪਵਿੱਤਰ ਦਿਹਾੜੇ ਮੌਕੇ ਜਥੇ: ਸੁੱਚਾ ਸਿੰਘ ਛੋਟੇਪੁਰ ਸਾ. ਮੰਤਰੀ ਪੰਜਾਬ ਇਸ ਚਰਚ ਸੁੱਖ ਭੰਡਾਰ ਵਿਚ ਉਚੇਚੇ ਤੌਰ 'ਤੇ ਪਹੁੰਚੇ ਤੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ | ਇਹ ਸਾਰਾ ਸਮਾਗਮ ਚਰਚ ਦੇ ਮੁੱਖ ਸੇਵਾਦਾਰ ਤੇ ਪ੍ਰਬੰਧਕ ਬਿਸ਼ਪ ਰਿਆਜ ਤੇਜਾ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਇਸ ਮੌਕੇ ਪਹੁੰਚੇ ਪਾਸਟਰ ਅਲੀਸਾ ਮਸੀਹ ਵਲੋਂ ਪ੍ਰਭੂ ਚਰਨਾਂ 'ਚ ਪ੍ਰਾਰਥਨਾ ਵੀ ਕੀਤੀ ਗਈ | ਉਪਰੰਤ ਪਾਸਟਰ ਕਸ਼ਮੀਰ, ਪਾ. ਦੇਸ ਰਾਜ, ਪਾ. ਮੱਟੂ, ਸਿਸਟਰ ਰੋਮਾ, ਰਵੀ ਮਸੀਹ, ਸੋਨੂੰ ਮਸੀਹ, ਪਾ. ਅਲੀਸਾ ਦੀਆਂ ਭਜਨ ਮੰਡਲੀਆਂ ਵਲੋਂ ਯਿਸੂ ਮਸੀਹ ਦੇ ਜਨਮ ਦਿਵਸ ਨਾਲ ਸਬੰਧਤ ਮਸੀਹ ਭਜਨ ਗਾਏ ਗਏ | ਇਸ ਮੌਕੇ ਪਾਸਟਰ ਗੁਰਮੇਜ਼, ਪਾ. ਰਿਤਿਕਾ, ਪਾ. ਨਿਰਮਲ ਸਿੰਘ, ਪਾ. ਰਣਜੀਤ, ਸਟੀਫ਼ਨ ਬੱਬੂ ਪ੍ਰਧਾਨ ਮਹਾਰਾਜਾ ਦਾਊਦ ਦਲ, ਪ੍ਰਧਾਨ ਗੁਲਜ਼ਾਰ ਮਸੀਹ, ਸੂਰਜ ਮਸੀਹ, ਸੋਨੀ ਮਸੀਹ, ਥੋਮਸ ਮਸੀਹ, ਲਾਲ ਮਸੀਹ, ਗੋਰਾ ਮਸੀਹ, ਲਾਡੀ ਮਸੀਹ, ਬੂਟਾ ਮਸੀਹ, ਮਨਦੀਪ ਪ੍ਰਧਾਨ, ਸੰਦੀਪ, ਸੋਨੀ ਪ੍ਰਧਾਨ, ਹਰਬੰਸ ਮਸੀਹ, ਕਸ਼ਮੀਰ ਮਸੀਹ, ਬਲਕਾਰ ਮਸੀਹ, ਨਰੇਸ਼ ਮਸੀਹ, ਰੋਹਿਤ ਮਸੀਹ, ਸਾਹਿਲ ਮਸੀਹ, ਕਾਲਾ ਮਸੀਹ, ਹੀਰਾ ਮਸੀਹ, ਸੰਨੀ ਮਸੀਹ, ਇਸਮਾਇਲ ਤੇਜਾ, ਸਾਬੀ ਮਸੀਹ, ਦਾਨੀਅਲ ਮਸੀਹ, ਰਾਜਾ ਮਸੀਹ, ਸੋਨੂੰ ਮਸੀਹ, ਅਜੇ ਮਸੀਹ, ਮਨਦੀਪ ਮਸੀਹ ਸਮੇਤ ਵੱਡੀ ਗਿਣਤੀ ਵਿਚ ਮਸੀਹ ਭਾਈਚਾਰਾ ਹਾਜ਼ਰ ਸੀ |ਟੀਐਲ32
Ad Position 22
No active advertisement
ਪਿਛਲੀ ਖ਼ਬਰ ਚੋਣ ਡਿਊਟੀ ਦੌਰਾਨ ਜ਼ਖ਼ਮੀ ਅਧਿਆਪਕਾ ਨੂੰ ਯੋਗ ਮੁਆਵਜ਼ਾ ਨਾ ਮਿਲਣ 'ਤੇ ਵਿੱਢਾਂਗੇ ਸੰਘਰਸ਼-ਅਧਿਆਪਕ ਜਥੇਬੰਦੀਆਂ <br/>... ਅਗਲੀ ਖ਼ਬਰ ਪਿੰਡ ਕਲਿਆਣਪੁਰ ਵਿਖੇ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ
Ad Position 24