28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਚਾਵਾ ਨੇੜੇ ਟਰੈਕਟਰ ਟਰਾਲੀ ਦਾ ਟਾਇਰ ਖੁੱਲ੍ਹਣ ਨਾਲ ਗੰਨੇ ਦੀ ਭਰੀ ਟਰਾਲੀ ਪਲਟੀ

Ad Position 21
No active advertisement
ਅਜੀਤ ਡੈਸਕ 26-12-2025
ਗੁਰਦਾਸਪੁਰ, 25 ਦਸੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪਿੰਡ ਚਾਵਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਇਕ ਟਰੈਕਟਰ ਟਰਾਲੀ ਦਾ ਟਾਇਰ ਖੁੱਲ੍ਹਣ ਨਾਲ ਗੰਨੇ ਨਾਲ ਭਰੀ ਟਰਾਲੀ ਪਲਟ ਗਈ ਜਿਸ ਨਾਲ ਇਕ ਘੰਟੇ ਤੋਂ ਵੱਧ ਸਮਾਂ ਆਵਾਜਾਈ ਪ੍ਰਭਾਵਿਤ ਹੋਈ ਜਿਸ ਕਰਕੇ ਲੰਮਾ ਸਮਾਂ ਜਾਮ ਲੱਗਣ ਨਾਲ ਰਾਹਗੀਰਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਪਿੰਡ ਚਾਵਾ ਦੇ ਮੋਹਤਬਰ ਵਿਅਕਤੀ ਠਾਕੁਰ ਕਰਨ ਸਿੰਘ, ਰਘੁਵੀਰ ਸਿੰਘ ਤੇ ਹੋਰ ਲੋਕਾਂ ਨੇ ਦੱਸਿਆ ਕਿ ਗੰਨੇ ਨਾਲ ਭਰੀਆਂ ਟਰੈਕਟਰ ਟਰਾਲੀਆਂ ਸੜਕ ਤੋਂ ਤੇਜ਼ ਰਫ਼ਤਾਰ ਨਾਲ ਗੁਜ਼ਰਦੀਆਂ ਹਨ ਤੇ ਉਨ੍ਹਾਂ ਦਾ ਸੰਤੁਲਨ ਵਿਗੜਨ ਨਾਲ ਪਲਟ ਜਾਂਦੀਆਂ ਹਨ ਜਿਸ ਨਾਲ ਰਾਹਗੀਰਾਂ ਨੰੂ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਹੁਣ ਸਵੇਰੇ ਤੇ ਸ਼ਾਮ ਸਮੇਂ ਕਾਫ਼ੀ ਧੁੰਦ ਪੈਣ ਨਾਲ ਅਜਿਹੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ | ਇਸ ਪਾਸੇ ਪੁਲਿਸ ਪ੍ਰਸ਼ਾਸਨ ਨੰੂ ਅਹਿਮ ਧਿਆਨ ਦੇਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਅਠਵਾਲ ਵਿਖੇ ਕਿ੍ਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਕਿ੍ਸਮਸ ਦਾ ਤਿਉਹਾਰ ਮਨਾਇਆ
Ad Position 24