27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਮਸ਼ਾਨਘਾਟ ਤੇ ਜ਼ਮੀਨਾਂ ਨੂੰ ਜਾਣ ਵਾਲੇ ਸਰਕਾਰੀ ਰਸਤੇ 'ਤੇ ਕੁਝ ਲੋਕਾਂ ਵਲੋਂ ਲੰਘਣ ਤੋਂ ਰੋਕਣ ਖ਼ਿਲਾਫ਼ ਪੰਚਾਇਤਾਂ ਹੋਈਆਂ ਇਕਜੁੱਟ

Ad Position 21
No active advertisement
ਅਜੀਤ ਡੈਸਕ 26-12-2025
ਘੁਮਾਣ, 25 ਦਸੰਬਰ (ਬੰਮਰਾਹ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਪਿੰਡ ਬਾਘੇ ਵਿਖੇ ਇਕ ਸ਼ਮਸ਼ਾਨਘਾਟ ਤੇ ਲੋਕਾਂ ਦੀਆਂ ਜ਼ਮੀਨਾਂ ਨੂੰ ਜਾਣ ਵਾਲੇ ਸਰਕਾਰੀ ਰਸਤੇ 'ਤੇ ਕੁਝ ਲੋਕਾਂ ਵਲੋਂ ਰੋਕਣ ਖ਼ਿਲਾਫ਼ ਇਹ ਪਿੰਡਾਂ ਦੀਆਂ ਪੰਚਾਇਤਾਂ ਇਕਜੁੱਟ ਹੋ ਗਈਆਂ ਹਨ | ਇਸ ਸੰਬੰਧੀ ਪਿੰਡ ਬਾਘੇ ਦੀ ਸਰਪੰਚ ਹਰਜੀਤ ਕੌਰ, ਪਿੰਡ ਖੋਖੋਵਾਲ ਦੀ ਸਰਪੰਚ ਮਨਜੀਤ ਕੌਰ, ਜਸਵੰਤ ਸਿੰਘ ਸਾਬਕਾ ਸਰਪੰਚ ਪਿੰਡ ਭੋਲ, ਹਰਦੀਪ ਸਿੰਘ, ਗੁਰਜੰਟ ਸਿੰਘ, ਗੋਬਿੰਦਰ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਤੇਜਿੰਦਰ ਸਿੰਘ, ਰੇਸ਼ਮ ਸਿੰਘ, ਸਤਨਾਮ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਰਸਤਾ ਪਿੰਡ ਦੇ ਸ਼ਮਸ਼ਾਨਘਾਟ ਤੇ ਲੋਕਾਂ ਦੀਆਂ ਜ਼ਮੀਨਾਂ ਨੂੰ ਜਾਂਦਾ ਹੈ ਜਿਸ ਉੱਪਰ ਪੰਚਾਇਤ ਵਲੋਂ ਇੱਟਾਂ ਲਗਾਈਆਂ ਹੋਈਆਂ ਹਨ ਪਰ ਪਿੰਡ ਦੇ ਹੀ ਕੁਝ ਲੋਕ ਇਸ ਰਸਤੇ ਤੋਂ ਲੰਘਣ ਲਈ ਰੋਕਦੇ ਹਨ | ਜਦ ਉਨ੍ਹਾਂ ਨੂੰ ਮੌਜੂਦਾ ਸਰਪੰਚਾਂ ਅਤੇ ਪੰਚਾਂ ਦੀ ਹਾਜ਼ਰੀ ਵਿਚ ਪੁੱਛਣ ਲਈ ਪਹੁੰਚੇ ਤਾਂ ਉਨ੍ਹਾਂ ਵਲੋਂ ਜਿੱਥੇ ਪੰਚਾਇਤਾਂ ਨੂੰ ਗਾਲ੍ਹ ਮੰਦਾ ਕੀਤਾ ਗਿਆ ਉੱਥੇ ਨਾਲ ਹੀ ਇੱਟ-ਰੋੜ੍ਹੇ ਚਲਾਏ ਗਏ | ਉਨ੍ਹਾਂ ਕਿਹਾ ਕਿ ਸਰਕਾਰੀ ਰਸਤੇ 'ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਮਾਲਕੀ ਨਹੀਂ, ਸਗੋਂ ਪਿਛਲੇ ਲੰਮੇ ਅਰਸੇ ਤੋਂ ਇਸ ਸਰਕਾਰੀ ਰਸਤੇ 'ਤੇ ਲੋਕ ਆਮ ਦੀ ਤਰ੍ਹਾਂ ਆਉਂਦੇ-ਜਾਂਦੇ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰੀ ਰਸਤੇ ਉਪਰੋਂ ਲੰਘਣ ਦੀ ਰੋਕਣ ਤੇ ਪੰਚਾਇਤਾਂ ਨੂੰ ਗਾਲ੍ਹ-ਮੰਦਾ ਕਰਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਪਿੰਡ ਦੇ ਹਾਲਾਤ ਵਿਗੜ ਸਕਦੇ ਹਨ | ਇਸ ਸੰਬੰਧੀ ਥਾਣਾ ਘੁਮਾਣ ਦੇ ਮੁਖੀ ਗਗਨਦੀਪ ਸਿੰਘ ਨੇ ਕਿਹਾ ਕਿ ਦੋਨਾਂ ਧਿਰਾਂ ਨੂੰ ਆਪੋ-ਆਪਣੇ ਕਾਗਜ਼ ਪੱਤਰ ਦਿਖਾਉਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਮਾਲ ਵਿਭਾਗ ਤੇ ਬੀ.ਡੀ.ਪੀ.ਓ. ਦਫ਼ਤਰ ਤੋਂ ਇਸ ਸੰਬੰਧੀ ਸਾਰੀ ਜਾਣਕਾਰੀ ਮੰਗੀ ਗਈ ਹੈ, ਉਸ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਸੀਨੀਅਰ ਆਗੂ ਹਿੱਤਪਾਲ ਸਿੰਘ ਗਿੱਲ ਤੇ ਸਰਪੰਚ ਸੁਖਦੇਵ ਕੌਰ ਨੇ ਕ੍ਰਿਸਮਸ ਸਮਾਗਮ ਆਰੰਭ ਕਰਵਾਇਆ ਅਗਲੀ ਖ਼ਬਰ ਪਿੰਡ ਅਠਵਾਲ ਵਿਖੇ ਕਿ੍ਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
Ad Position 24