ਧਾਰੀਵਾਲ, 25 ਦਸੰਬਰ (ਸਵਰਨ ਸਿੰਘ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਿੱਤਪਾਲ ਸਿੰਘ ਗਿੱਲ ਤੇ ਸਰਪੰਚ ਸੁਖਦੇਵ ਕੌਰ ਵਲੋਂ ਰਿਬਨ ਕੱਟ ਕੇ ਕ੍ਰਿਸਮਸ ਸਮਾਗਮ ਦਾ ਆਰੰਭ ਕਰਵਾਇਆ ਗਿਆ | ਕੈਪਟਨ ਅਰੁਨ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਵਿਚ ਪ੍ਰਭੂ ਯਿਸੂ ਮਸੀਹ ਦਾ ਗੁਣਗਾਣ ਕੀਤਾ ਗਿਆ ਜਿਸ ਵਿਚ ਯੂਸਫ ਮਸੀਹ, ਦਵਿੰਦਰ ਮਸੀਹ, ਟਿੱਕਾ ਮਸੀਹ, ਰਵੀ ਮਸੀਹ, ਮਨਜੀਤ ਮਸੀਹ, ਡਾ. ਨਿਰਮਲ, ਦਰਸ਼ਨ ਮਸੀਹ, ਸਲਾਮਤ ਮਸੀਹ, ਪੱਪੂ ਮਸੀਹ, ਯੂਨਸ ਮਸੀਹ, ਮਹਿੰਗਾ ਮਸੀਹ, ਡਾ. ਹੀਰਾ ਲਾਲ, ਡਾ ਮਨੋਹਰ ਮਸੀਹ, ਨਿਸਾਨ ਮਸੀਹ, ਮਾਇਕਲ ਮਸੀਹ, ਜੋਗਿੰਦਰ ਪਾਲ, ਡਾ: ਜਸਬੀਰ ਸਿੰਘ, ਅਜੀਤ ਪਾਲ ਆਦਿ ਹਾਜ਼ਰ ਸਨ |