ਧਾਰੀਵਾਲ, 25 ਦਸੰਬਰ (ਸਵਰਨ ਸਿੰਘ)- ਸ਼ਿਵ ਸੈਨਾ ਊਧਵ ਠਾਕਰੇ ਪੰਜਾਬ ਯੂਥ ਵਿੰਗ ਪ੍ਰਧਾਨ ਹਨੀ ਮਹਾਜਨ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਮਿਲ ਕੇ ਬੰਗਲਾਦੇਸ਼ 'ਚ ਹਿੰਦੂਆਂ ਦੇ ਕਤਲੇਆਮ ਦੇ ਵਿਰੋਧ ਵਿਚ ਮੁੱਖ ਮਾਰਗ ਮਸ਼ਹੂਰ ਧਾਰੀਵਾਲ ਨਹਿਰ ਪੁਲ 'ਤੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਸਾੜਿਆ | ਹਨੀ ਮਹਾਜਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਗ੍ਰਹਿ ਮੰਤਰੀ ਇਸ ਮੁੱਦੇ 'ਤੇ ਚੁੱਪ ਹਨ, ਉਨ੍ਹਾਂ ਨੂੰ ਬੰਗਲਾਦੇਸ਼ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ | ਹਨੀ ਮਹਾਜਨ ਨੇ ਕਿਹਾ ਕਿ ਬੰਗਲਾਦੇਸ਼ੀ ਪੰਜਾਬ ਸਮੇਤ ਪੂਰੇ ਦੇਸ਼ 'ਚ ਦਾਖਲ ਹੋ ਗਏ ਹਨ, ਜੋ ਕਿ ਸਾਡੇ ਦੇਸ਼ ਲਈ ਖਤਰੇ ਦੀ ਘੰਟੀ ਹੈ | ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸ਼ਿਵ ਸੈਨਾ ਆਗੂ ਰੋਹਿਤ ਮੰਗੀ, ਅਤੁਲ ਮਹਾਜਨ, ਸਾਜਨ ਮਹਾਜਨ, ਅਮਿਤ ਕੁਮਾਰ, ਨਨੀ ਖੋਸਲਾ, ਜੀਤਾ ਮਹਾਜਨ, ਖਾਟੂ ਸਿਆਮ ਟੀਮ ਦੇ ਲੱਡੂ ਖੋਸਲਾ ਆਦਿ ਹਾਜ਼ਰ ਸਨ |