ਪਠਾਨਕੋਟ, 25 ਦਸੰਬਰ (ਸੰਧੂ)- ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਇਕ ਫਰੈਸ਼ਰ-ਕਮ-ਪ੍ਰਤਿਭਾ ਖੋਜ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਮੀਨਾਕਸ਼ੀ ਵਿੱਜ ਤੇ ਡੀ.ਐਲ.ਐਡ. ਵਿਭਾਗ ਦੇ ਮੁਖੀ ਆਰਤੀ ਚੌਧਰੀ ਨੇ ਕੀਤੀ | ਡੀ.ਐਲ.ਐਡ. ਵਿਭਾਗ ਦੇ ਵਿਦਿਆਰਥੀਆਂ ਨੇ ਕਵਿਤਾ, ਗੀਤ, ਨਾਚ ਅਤੇ ਲਲਿਤ ਕਲਾ ਸਮੇਤ ਵੱਖ-ਵੱਖ ਆਈਟਮਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਨਵੇਂ ਵਿਦਿਆਰਥੀਆਂ ਲਈ ਮਾਡਲਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਵੰਸ਼ੀਤਾ ਠਾਕੁਰ ਨੂੰ ਮਿਸ ਫਰੈਸ਼ਰ, ਪ੍ਰਸ਼ਾਂਤ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ | ਰਿਤਿਕਾ ਨੂੰ ਮਿਸ ਬਿਯੂਟੀਫੁੱਲ ਤੇ ਆਰਤੀ ਨੂੰ ਮਿਸ ਚਾਰਮਿੰਗ ਚੁਣਿਆ ਗਿਆ | ਵੰਸ਼ੀਤਾ ਨੇ ਡਾਂਸ ਮੁਕਾਬਲੇ 'ਚ ਪਹਿਲਾ, ਸਕੀਨਾ ਨੇ ਗੀਤ ਮੁਕਾਬਲੇ ਵਿਚ ਪਹਿਲਾ, ਕਵਿਤਾ ਵਿਚ ਇਸ਼ਤਾ ਨੇ ਪਹਿਲਾ ਤੇ ਸਕੀਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਸਾਰੇ ਅਧਿਆਪਨ ਤੇ ਗੈਰ-ਅਧਿਆਪਨ ਸਟਾਫ਼ ਮੈਂਬਰ ਮੌਜੂਦ ਸਨ | ਕਾਲਜ ਪਿ੍ੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ |