ਪਠਾਨਕੋਟ, 26 ਦਸੰਬਰ (ਸੰਧੂ)- ਗ੍ਰੀਨਲੈਂਡ ਕਿ੍ਕਟ ਕਲੱਬ ਵਲੋਂ ਕਰਵਾਇਆ 47ਵਾਂ ਕਿ੍ਸਮਸ ਅੰਡਰ-16 ਕਿ੍ਕਟ ਟੂਰਨਾਮੈਂਟ ਪਲਾਜ਼ਮਾ ਕਿ੍ਕਟ ਅਕੈਡਮੀ ਤੇ ਸੀਨੀਅਰ ਸਕਾਲਰ ਅਕੈਡਮੀ ਵਿਚਕਾਰ ਖੇਡਿਆ ਗਿਆ | ਇਸ ਮੌਕੇ ਆਜੀਵਨ ਪ੍ਰਧਾਨ ਇੰਦਰਜੀਤ ਗੁਪਤਾ, ਚੇਅਰਮੈਨ ਡਾ: ਗੁਰਬਖ਼ਸ਼ ਚੌਧਰੀ ਅਤੇ ਕਾਰਜਕਾਰੀ ਪ੍ਰਧਾਨ ਪਵਨ ਮਹਾਜਨ ਰਿਸ਼ੂ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਡਾ: ਅਨਿਲ ਭਾਰਦਵਾਜ, ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ, ਸੀਨੀਅਰ ਨੇਤਾ ਸੁਜਾਨਪੁਰ ਰਾਜ ਕੁਮਾਰ ਗੁਪਤਾ, ਚੇਅਰਮੈਨ ਆਈ.ਟੀ.ਆਈ. ਸੌਰਭ ਬਹਿਲ, ਜ਼ਿਲ੍ਹਾ ਵਪਾਰ ਬੋਰਡ ਦੇ ਚੇਅਰਮੈਨ ਵਿਵੇਕ ਮਾਡੀਆ, ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਰਾਜ ਵਪਾਰ ਬੋਰਡ ਦੇ ਸਕੱਤਰ ਸੁਨੀਲ ਮਹਾਜਨ, ਪਠਾਨਕੋਟ ਇਲੈਕਟਿ੍ਕ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਰਾਣਾ, ਪ੍ਰੈੱਸ ਕਲੱਬ ਦੇ ਪ੍ਰਧਾਨ ਐਨ.ਪੀ. ਧਵਨ, ਗੌਰਵ ਗੁਪਤਾ ਐਨ.ਆਰ.ਆਈ., ਪਠਾਨਕੋਟ ਵਪਾਰ ਬੋਰਡ ਦੇ ਪ੍ਰਧਾਨ ਮਨਿੰਦਰ ਸਿੰਘ, ਚੇਅਰਮੈਨ ਅਨਿਲ ਮਹਾਜਨ, ਸੀਨੀਅਰ ਪੱਤਰਕਾਰ ਗੁਲਸ਼ਨ ਕੁਮਾਰ, ਐਮ.ਸੀ. ਰਾਮਪਾਲ ਵਿੱਕੀ, ਆਸ਼ਾ ਪੂਰਨੀ ਮੰਦਿਰ ਕਮੇਟੀ ਦੇ ਪ੍ਰਧਾਨ ਵਿਨੋਦ ਮਲਹੋਤਰਾ, ਆਸ਼ੂ ਮਲਹੋਤਰਾ, ਵਿਜੇ ਫੱਤਾ, ਵਾਈਨ ਠੇਕੇਦਾਰ ਸੂਰਜ ਰੰਧਾਵਾ, ਮਨੋਜ ਰੈਨਾ, ਐਡਵੋਕੇਟ ਰਮਨ ਗੁਪਤਾ, ਰਮੇਸ਼ ਵਿਸ਼ੰਭੂ, ਲਵ ਮਹਾਜਨ, ਰਾਘਵ ਨਈਅਰ, ਵਿਨੈ ਮਹਾਜਨ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ | ਇਸ ਮੌਕੇ ਦਿ ਸੀਨੀਅਰ ਸਕਾਲਰ ਅਕੈਡਮੀ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ, ਜਦੋਂ ਕਿ ਜਵਾਬ ਵਿਚ ਮੈਦਾਨ 'ਤੇ ਆਈ ਪਲਾਜ਼ਮਾ ਕਿ੍ਕਟ ਅਕੈਡਮੀ 14 ਓਵਰਾਂ ਵਿਚ 61 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਿਸ ਤੋਂ ਬਾਅਦ ਦਿ ਸੀਨੀਅਰ ਸਕਾਲਰ ਅਕੈਡਮੀ ਨੂੰ 47ਵੇਂ ਐਕਸਮੋਸ ਕਿ੍ਕਟ ਕੱਪ ਦੀ ਜੇਤੂ ਟੀਮ ਐਲਾਨਿਆ ਗਿਆ | ਖਿਡਾਰੀ ਆਯੂਸ਼ ਨੂੰ ਮੈਨ ਆਫ਼ ਦ ਸੀਰੀਜ਼ ਦਿੱਤਾ ਗਿਆ | ਜੇਤੂ ਤੇ ਉਪ ਜੇਤੂ ਟੀਮਾਂ ਨੂੰ ਆਕਰਸ਼ਕ ਟਰਾਫ਼ੀਆਂ ਦੇ ਨਾਲ-ਨਾਲ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਇੰਦਰਜੀਤ ਗੁਪਤਾ, ਮੀਤ ਪ੍ਰਧਾਨ ਵਿਵੇਕ ਮਾਡੀਆ, ਪ੍ਰੋਜੈਕਟ ਚੇਅਰਮੈਨ ਰੌਸ਼ਨ ਲਾਲ ਸੋਨੀ, ਵਿਨੋਦ ਡੋਗਰਾ, ਰਿੰਕੂ, ਮੀਤ ਪ੍ਰਧਾਨ ਰਜਿੰਦਰ ਸਲਗੋਤਰਾ, ਕਾਰਜਕਾਰਨੀ ਮੈਂਬਰ ਜਤਿੰਦਰ ਜੀਤੂ, ਵਿਵੇਕ ਮੜੀਆ, ਕਾਰਜਕਾਰੀ ਮੈਂਬਰ ਅਮਿਤ ਕੁਮਾਰ, ਕੈਸ਼ੀਅਰ ਕੇਵਲ ਸ਼ਰਮਾ, ਮਨੋਜ ਅਰੋੜਾ, ਸੰਜੇ ਗੁਪਤਾ, ਵਿਨੋਦ ਡੋਗਰਾ, ਵਿਨੋਦ ਡੋਗਰਾ, ਏ. ਧੀਮਾਨ, ਅਰਜੁਨ, ਵਿਨੋਦ ਡੋਗਰਾ, ਸੁਰਿੰਦਰ ਕਾਲੀਆ, ਸੰਜੇ ਗੁਪਤਾ, ਨੰਦੀ ਪ੍ਰਧਾਨ, ਰਿੰਕੂ ਗੌਰੀ, ਸਾਹਿਲ ਭੱਟੀ, ਵਿਕਾਸ, ਸਾਹਿਲ ਲੂਥਰਾ, ਵਿਸ਼ਾਲ ਮਹਾਜਨ, ਸਾਗਰ ਭੱਟੀ, ਰਜਤ, ਰੌਸ਼ਨ ਮਲਹੋਤਰਾ, ਤਰਸੇਮ ਧੀਮਾਨ, ਰਾਜਨ ਸ਼ਰਮਾ, ਰਾਕੇਸ਼ ਐਡਵਿਨ ਅਤੇ ਸਚਿਨ ਭੱਟੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |