ਧਾਰੀਵਾਲ, 27 ਦਸੰਬਰ (ਸਵਰਨ ਸਿੰਘ)-ਸਰਵ ਆਂਗਣਵਾੜੀ ਯੂਨੀਅਨ ਦੇ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਸਮੇਤ ਚਾਰ ਮੈਂਬਰੀ ਵਫ਼ਦ ਨਾਲ ਮਿੰਨੀ ਸਿਵਲ ਸਕਤਰੇਤ ਵਿਚ ਡਾਇਰੈਕਟਰ ਛੀਨਾ ਅਗਰਵਾਲ, ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਨਾਲ ਮੀਟਿੰਗ ਹੋਈ, ਜਿਸ ਵਿਚ ਮੁੱਖ ਮੁੱਦਾ ਸੁਪਰਵਾਈਜ਼ਰ ਦੀ ਭਰਤੀ ਵਿਚ ਵਿੱਦਿਅਕ ਯੋਗਤਾ ਨੂੰ ਵਿਚਾਰਿਆ ਜਾਵੇ ਅਤੇ 10ਵੀਂ ਅਤੇ ਬੀ.ਏ. ਦੋਵਾਂ ਕੈਟਾਗਰੀ ਵਿਚੋਂ ਕਿਸੇ ਨੂੰ ਵੀ ਅੱਖੋਂ-ਪਰੋਖੇ ਨਾ ਕੀਤਾ ਜਾਵੇ, ਮਾਨ ਭੱਤਾ ਦੁਗਣਾ ਕੀਤਾ ਜਾਵੇ, ਮੋਬਾਈਲ ਭੱਤਾ ਦੁਗਣਾ ਕੀਤਾ ਜਾਵੇ, ਜਿਸ 'ਤੇ ਵਿਭਾਗ ਵਲੋਂ ਸਹਿਮਤੀ ਪ੍ਰਗਟਾਈ ਗਈ ਕਿ ਫਰਨੀਚਰ ਦਾ ਹਰ ਸੈਂਟਰ ਦਾ 10000 ਰੁਪਇਆ ਵਿਭਾਗ ਵਲੋਂ ਡੀ.ਪੀ.ਓ. ਨੂੰ ਜਾਰੀ ਹੋਇਆ ਹੈ | ਵਾਧੂ ਕੰਮ ਸਬੰਧੀ ਵਿਭਾਗ ਵਲੋਂ ਦੱਸਿਆ ਗਿਆ ਕਿ ਵਿਭਾਗ ਵਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਆਂਗਣਵਾੜੀ ਵਰਕਰ ਕੋਲੋਂ ਕੋਈ ਵੀ ਵਾਧੂ ਕੰਮ ਨਾ ਲਿਆ ਜਾਏ, ਸੀ.ਬੀ.ਈ. ਦੇ ਕੱਟੇ ਪੈਸਿਆਂ ਬਾਰੇ ਵਿਭਾਗ ਵਲੋਂ ਕਿਹਾ ਗਿਆ ਕਿ ਇਸ ਬਾਰੇ ਕੇਂਦਰ ਸਰਕਾਰ ਨਾਲ ਗੱਲ ਕੀਤੀ ਜਾਵੇਗੀ, ਮੈਡੀਕਲ ਕਿੱਟ ਜਲਦੀ ਮੁਹੱਈਆ ਕਰਵਾਈ ਜਾਵੇਗੀ, ਬੱਚਿਆਂ ਨੂੰ ਕਾਪੀਆਂ ਕਿਤਾਬਾਂ, ਯੂਨੀਫਾਰਮ, ਆਈ ਕਾਰਡ ਅਤੇ ਸਟਾਫ਼ ਵਾਸਤੇ ਫਰਨੀਚਰ ਮੁਹੱਈਆ ਕਰਵਾਇਆ ਜਾਵੇਗਾ, ਜਿਸ ਵਿਚ ਹਰਪ੍ਰੀਤ ਕੌਰ ਕੈਸ਼ੀਅਰ ਪੰਜਾਬ, ਕੰਵਲਜੀਤ ਕੌਰ ਜ਼ਿਲ੍ਹਾ ਪ੍ਰਧਾਨ, ਗੁਰਜਿੰਦਰ ਕੌਰ ਪ੍ਰੈੱਸ ਸਕੱਤਰ ਗੁਰਦਾਸਪੁਰ ਵੀ ਸ਼ਾਮਿਲ ਹੋਏ |