ਪਠਾਨਕੋਟ, 28 ਦਸੰਬਰ (ਸੰਧੂ)- ਅਲਾਇੰਸ ਕਲੱਬ ਮੇਨ ਪਠਾਨਕੋਟ ਨੇ ਪ੍ਰਧਾਨ ਗਗਨ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਕੈਂਸਰ ਮਰੀਜ਼ ਲੋੜਵੰਦ ਮਹਿਲਾ ਨੂੰ 21,000 ਰੁਪਏ ਵਿੱਤੀ ਸਹਾਇਤਾ ਵਜੋਂ ਦਿੱਤੇ ਗਏ | ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਡਾਇਰੈਕਟਰ ਪ੍ਰਦੀਪ ਭਾਰਦਵਾਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਤੇ ਜ਼ਿਲ੍ਹਾ 170-ਐਨ ਦੇ ਗਵਰਨਰ ਵਰਿੰਦਰਜੀਤ ਕਲੇਰ ਵੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਪ੍ਰਧਾਨ ਗਗਨ ਸ਼ਰਮਾ ਤੇ ਜ਼ਿਲ੍ਹਾ ਕੈਬਨਿਟ ਸਕੱਤਰ ਅਵਤਾਰ ਅਬਰੋਲ ਨੇ ਕਿਹਾ ਕਿ ਕਲੱਬ ਸਮੇਂ-ਸਮੇਂ 'ਤੇ ਲੋੜਵੰਦਾਂ ਦੀ ਮਦਦ ਕਰਦਾ ਹੈ | ਅੱਜ ਉੱਤਮ ਗਾਰਡਨ ਕਾਲੋਨੀ ਮਨਵਾਲ 'ਚ ਰਾਹਗੀਰਾਂ ਤੇ ਸੈਰ ਕਰਨ ਵਾਲਿਆਂ ਦੇ ਬੈਠਣ ਲਈ ਬੈਂਚ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਕਲੱਬ ਸਮੇਂ-ਸਮੇਂ 'ਤੇ ਅਜਿਹੇ ਹੋਰ ਪ੍ਰੋਜੈਕਟ ਵੀ ਕਰੇਗਾ | ਇਸ ਮੌਕੇ ਐਨ.ਪੀ. ਧਵਨ, ਅਰੁਣ ਮਰਵਾਹਾ ਅਤੇ ਪ੍ਰਭਾਤ ਰਾਣਾ ਵੀ ਮੌਜੂਦ ਸਨ |