16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜੀ. ਐਨ. ਡੀ. ਯੂ. ਕਾਲਜ ਨਰੋਟ ਜੈਮਲ ਸਿੰਘ ਵਿਖੇ ਹਿੰਦੀ ਦਿਵਸ ਮਨਾਇਆ

ਨਰੋਟ ਜੈਮਲ ਸਿੰਘ, 16 ਸਤੰਬਰ (ਸ਼ਸ਼ੀ ਕੁਮਾਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਪ੍ਰਿੰਸੀਪਲ ਡਾ. ਅਰਪਨਾ ਦੀ ਪ੍ਰਧਾਨਗੀ ਹੇਠ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਡਾ: ਸੁਨੀਲ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ।

Ad Position 21
repet_subhas-goyals [Copy P29]
Ad Position 21
drinking water
ਅਜੀਤ ਡੈਸਕ 17-09-2026
ਨਰੋਟ ਜੈਮਲ ਸਿੰਘ, 16 ਸਤੰਬਰ (ਸ਼ਸ਼ੀ ਕੁਮਾਰ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਵਿਖੇ ਪ੍ਰਿੰਸੀਪਲ ਡਾ. ਅਰਪਨਾ ਦੀ ਪ੍ਰਧਾਨਗੀ ਹੇਠ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਡਾ: ਸੁਨੀਲ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਇਸ ਪ੍ਰੋਗਰਾਮ ਦਾ ਵਿਸ਼ਾ ‘ਨਵੀਂ ਦੁਨੀਆ, ਨਵਾਂ ਭਾਰਤ ਅਤੇ ਨਵੀਂ ਹਿੰਦੀ’ ਰਿਹਾ । ਇਸ ਮੌਕੇ ਡਾ. ਸੁਨੀਲ ਕੁਮਾਰ, ਵਿਭਾਗ ਮੁਖੀ, ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ । ਇਸ ਮੌਕੇ ਭਾਸ਼ਣ ਮੁਕਾਬਲੇ, ਕਵਿਤਾ ਉਚਾਰਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ । ਕਾਲਜ ਕੰਪਲੈਕਸ ਵਿਚ ਮੁੱਖ ਮਹਿਮਾਨ ਦੇ ਆਉਣ ‘ਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕਾਲਜ ਪ੍ਰਿੰਸੀਪਲ ਦੁਆਰਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੇ ਸ਼ੁਰੂ ਵਿਚ ਕਾਲਜ ਪ੍ਰਿੰਸੀਪਲ ਦੁਆਰਾ ਹਿੰਦੀ ਭਾਸ਼ਾ ‘ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ ਅਤੇ ਸਾਰੇ ਤਕਨੀਕੀ ਖੇਤਰਾਂ ਵਿਚ ਹਿੰਦੀ ਦਾ ਪ੍ਰਯੋਗ ਹੋ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਯੁਵਾ ਵਰਗ ਨੂੰ ਇਸ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ । ਵੱਖ-ਵੱਖ ਵਿਸ਼ਿਆਂ ‘ਤੇ ਕਰਵਾਏ ਗਏ ਭਾਸ਼ਣ ਮੁਕਾਬਲੇ ਵਿਚ ਮਹਿਕ ਨੇ ਪਹਿਲਾ ਸਥਾਨ, ਸੁਨਾਲੀ ਨੇ ਦੂਜਾ ਜਦਕਿ ਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਭਾਸ਼ਣ ਪ੍ਰਤੀਯੋਗਤਾ ਵਿਚ ਰਜਨੀ ਨੇ ਪਹਿਲਾ, ਸੁਰਜੀਤ ਨੇ ਦੂਜਾ ਜਦਕਿ ਨਰਮਦਾ ਨੇ ਤੀਜਾ ਸਥਾਨ ਹਾਸਲ ਕੀਤਾ । ਪੋਸਟਰ ਮੇਕਿੰਗ ਮੁਕਾਬਲੇ ਵਿਚ ਸ਼ਿਵਾਨੀ ਨੇ ਪਹਿਲਾ, ਅਨਾਮਿਕਾ ਨੇ ਦੂਜਾ ਅਤੇ ਸਲੋਨੀ ਨੇ ਤੀਜਾ ਸਥਾਨ ਹਾਸਲ ਕੀਤਾ । ਇਸ ਸਮਾਗਮ ਵਿਚ ਵਿਦਿਆਰਥੀਆਂ ਦੁਆਰਾ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ । ਸਿਮਰਨ ਦੁਆਰਾ ਹਿੰਦੀ ਭਾਸ਼ਾ ‘ਤੇ ਇਕ ਗੀਤ ਗਾਇਨ ਕੀਤਾ ਗਿਆ । ਇਸ ਤੋਂ ਬਾਅਦ ਪ੍ਰੋ: ਡਾਕਟਰ ਸੁਨੀਲ ਕੁਮਾਰ ਨੇ ਆਪਣੇ ਭਾਸ਼ਣ ਵਿਚ ਹਿੰਦੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਹਿੰਦੀ ਭਾਸ਼ਾ ਸੰਸਕ੍ਰਿਤੀ ਦੀ ਪ੍ਰਾਣ ਸ਼ਕਤੀ ਅਤੇ ਜੀਵਨ ਰੇਖਾ ਹੈ । ਜਦੋਂ ਭਾਸ਼ਾ ਅੱਗੇ ਵਧਦੀ ਹੈ, ਤਦ ਹੀ ਦੇਸ਼ ਤਰੱਕੀ ਕਰਦਾ ਹੈ । ਉਨ੍ਹਾਂ ਕਿਹਾ ਕਿ ਅੱਜ ਦੀ ਸਭ ਤੋਂ ਪ੍ਰਸਿੱਧ ਭਾਸ਼ਾ ਹਿੰਦੀ ਹੈ । ਉਨ੍ਹਾਂ ਬਹੁਤ ਹੀ ਸਰਲਤਾ ਨਾਲ ਹਿੰਦੀ ਭਾਸ਼ਾ ਦੀ ਹੋਰ ਭਾਸ਼ਾਵਾਂ ਨਾਲ ਤੁਲਨਾ ਕਰਦੇ ਹੋਏ ਹਿੰਦੀ ਦੀ ਮਹੱਤਤਾ ਬਾਰੇ ਦੱਸਿਆ । ਇਸ ਮੌਕੇ ਪ੍ਰੋਗਰਾਮ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਅਖੀਰ ਵਿਚ ਕਾਲਜ ਦੇ ਪ੍ਰਿੰਸੀਪਲ ਡਾ: ਅਰਪਣਾ ਦੁਆਰਾ ਆਏ ਹੋਏ ਮਹਿਮਾਨ ਡਾ. ਸੁਨੀਲ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਅਤੇ ਬੂਟਾ ਭੇਟ ਕੀਤਾ ਗਿਆ । ਮੰਚ ਸੰਚਾਲਨ ਦਾ ਕਾਰਜਭਾਰ ਡਾ: ਗੁਰਮੀਤ ਨੇ ਸੰਭਾਲਿਆ । ਇਸ ਮੌਕੇ ਡਾ. ਪੂਨਮ ਮਹਾਜਨ, ਡਾ. ਸਰਬਜੀਤ, ਪ੍ਰੋ. ਮੋਨਿਕਾ, ਪ੍ਰੋ. ਪ੍ਰਦੀਪ, ਪ੍ਰੋ. ਨੀਲੂ, ਡਾ. ਮਦਨਜੀਤ ਅਤੇ ਪ੍ਰੋ. ਮੱਖਣ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਬਿੱਲੂ ਧਾਰ ਬਲਾਕ ਇੰਚਾਰਜ ਤੇ ਪ੍ਰੀਤਮ ਪਠਾਨੀਆ ਬਲਾਕ ਪ੍ਰਧਾਨ ਬਣੇ ਅਗਲੀ ਖ਼ਬਰ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24