ਊਧਨਵਾਲ, 29 ਦਸੰਬਰ (ਪਰਗਟ ਸਿੰਘ)-ਸਵ: ਮਾਸਟਰ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ ਵਿਚ ਅਮਰਬੀਰ ਸਿੰਘ ਯੂਐਸਏ ਤੇ ਹਰਸ਼ਰਨ ਸਿੰਘ ਯੂਐਸਏ ਵਲੋਂ ਉਸਾਰੀ ਅਧੀਨ ਸਟੇਡੀਅਮ ਵਿਚ ਖੇਡ ਰਹੇ ਬੱਚਿਆਂ ਨੂੰ ਟਰੈਕ ਸੂਟ ਤੇ ਬੂਟ ਵੰਡੇ ਗਏ | ਟਰੈਕ ਸੂਟ ਅਤੇ ਬੂਟ ਵੰਡਣ ਲਈ ਅਮਰਬੀਰ ਸਿੰਘ ਯੂਐਸਏ ਦੇ ਹੋਣਹਾਰ ਸਪੁੱਤਰ ਜ਼ੋਰਾਵਰ ਸਿੰਘ ਘੁਮਾਣ ਦੀ ਮੰਗੇਤਰ ਤਨੀਸ਼ਾ ਕੌਰ ਬੈਂਸ ਅਤੇ ਉਨ੍ਹਾਂ ਦੇ ਪਿਤਾ ਰਾਜਵਿੰਦਰ ਸਿੰਘ ਬੈਂਸ, ਮਾਤਾ ਤਜਿੰਦਰ ਕੌਰ ਬੈਂਸ ਅਤੇ ਭਰਾ ਜੈ ਕਰਨ ਸਿੰਘ ਬੈਂਸ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਮਿਹਨਤ ਕਰ ਰਹੇ ਖਿਡਾਰੀਆਂ ਨੂੰ ਆਪਣੇ ਹੱਥੀਂ ਇਹ ਸਾਮਾਨ ਦਿੱਤਾ | ਸਟੇਡੀਅਮ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਹਰਪੁਰਾ, ਕੋਚ ਰਣਜੀਤ ਸਿੰਘ ਰਾਣਾ, ਕੋਚ ਲਵਪ੍ਰੀਤ ਕੌਰ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਇਸ ਬਣ ਰਹੇ ਸਟੇਡੀਅਮ ਵਿਚ ਮਿਹਨਤ ਕਰਦੀ ਲੜਕੀ ਬਲਜੀਤ ਕੌਰ ਨੂੰ ਖੇਲੋ ਇੰਡੀਆ ਵਿਚੋਂ ਦੂਜਾ ਸਥਾਨ ਹਾਸਲ ਕਰਨ 'ਤੇ ਪੰਜ ਹਜ਼ਾਰ ਰੁਪਏ ਨਕਦ ਇਨਾਮ ਵੀ ਤਨੀਸ਼ਾ ਕੌਰ ਬੈਂਸ ਨੇ ਦਿੱਤਾ | ਬੈਂਸ ਪਰਿਵਾਰ ਨੇ ਕਿਹਾ ਕਿ ਸਾਡੇ ਕੁੜਮਾਂ ਨੇ ਬਹੁਤ ਸ਼ਾਲਾਘਾਯੋਗ ਕਦਮ ਪੁੱਟਿਆ ਹੈ, ਜੋ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਆਪਣੀ ਨੇਕ ਕਮਾਈ ਸਫ਼ਲ ਕਰ ਰਹੇ ਹਨ | ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਤਨੀਸ਼ਾ ਕੌਰ ਬੈਂਸ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਉਸ ਪਰਿਵਾਰ ਦੀ ਨੂੰਹ ਬਣ ਰਹੀ ਹਾਂ, ਜੋ ਦੇਸ਼ ਦੇ ਭਵਿੱਖ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ | ਇਸ ਮੌਕੇ ਚੇਅਰਮੈਨ ਹਰਪਾਲ ਸਿੰਘ ਹਰਪੁਰਾ, ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ, ਸੂਬਾ ਸਿੰਘ ਖਹਿਰਾ, ਅਮਰਜੀਤ ਸਿੰਘ ਮੁਰਾਦਪੁਰ, ਰਾਣਾ ਧੰਦੋਈ, ਪ੍ਰੇਮਪਾਲ ਸਿੰਘ ਲੈਕਚਰਾਰ, ਅਸ਼ੋਕ ਕੁਮਾਰ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ, ਜਸਬੀਰ ਸਿੰਘ ਕਬੱਡੀ ਕੋਚ, ਸੰਦੀਪ ਸਿੰਘ ਖਹਿਰਾ ਆਦਿ ਹਾਜ਼ਰ ਸਨ |