20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਹੋਲੀ ਚਾਈਲਡ ਸਕੂਲ ਛੋਹਣ ਦੇ ਖਿਡਾਰੀਆਂ ਦਾ ਮਾਰਸ਼ਲ ਆਰਟ 'ਦਾ ਗਰੇਟ ਪ੍ਰਮੋਸ਼ਨ' ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 31-12-2025
ਕਲਾਨੌਰ, 30 ਦਸੰਬਰ (ਪੁਰੇਵਾਲ)-ਨੇੜਲੇ ਪਿੰਡ ਛੋਹਣ 'ਚ ਸਥਿਤ ਹੋਲੀ ਚਾਈਲਡ ਸਕੂਲ 'ਚ ਮਾਰਸ਼ਲ ਆਰਟ 'ਦਾ ਗਰੇਟ ਪ੍ਰਮੋਸ਼ਨ' ਟੈਸਟ ਬਹੁਤ ਉਤਸ਼ਾਹ ਤੇ ਅਨੁਸ਼ਾਸਨ ਭਰੇ ਮਾਹੌਲ 'ਚ ਕਰਵਾਇਆ ਗਿਆ | ਇਸ ਟੈਸਟ 'ਚ ਸਕੂਲ ਦੇ ਬੱਚਿਆਂ ਨੇ ਪੂਰੀ ਲਗਨ, ਆਤਮ-ਵਿਸ਼ਵਾਸ ਅਤੇ ਮਿਹਨਤ ਨਾਲ ਆਪਣੀ ਪਿਛਲੀ ਬੈਲਟ ਤੋਂ ਅਗਲੀ ਬੈਲਟ ਵੱਲ ਸਫ਼ਲਤਾ ਪੂਰਵਕ ਪ੍ਰਮੋਸ਼ਨ ਹਾਸਲ ਕੀਤੀ | ਇਸ ਪ੍ਰਮੋਸ਼ਨ ਟੈਸਟ ਦੌਰਾਨ ਵਿਦਿਆਰਥੀਆਂ ਨੇ ਯੈਲੋ ਬੈਲਟ, ਯੈਲੋ-ਗਰੀਨ ਬੈਲਟ, ਗਰੀਨ ਬੈਲਟ, ਗਰੀਨ-ਬਲੂ ਬੈਲਟ ਅਤੇ ਬਲੂ ਬੈਲਟ ਤੱਕ ਆਪਣੇ ਰੈਂਕ ਪ੍ਰਾਪਤ ਕੀਤੇ | ਕਈ ਬੱਚਿਆਂ ਨੇ ਮਾਰਸ਼ਲ ਆਰਟ ਦੇ ਉੱਚ ਦਰਜੇ ਹਾਈਐਸਟ ਬਲੂ ਬੈਲਟ ਤੱਕ ਪਹੁੰਚ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਹ ਗਰੇਟ ਪ੍ਰਮੋਸ਼ਨ ਟੈਸਟ ਕੈਮਡ ਇੰਡੀਆ ਕੋਮਬੈਟ ਐਡਵਾਂਸ ਮਾਰਸ਼ਲ ਆਰਟ ਟੇ੍ਰੇਨਿੰਗ ਇੰਡੀਆ ਐਸੋਸੀਏਸ਼ਨ ਦੇ ਅਧੀਨ ਕਰਵਾਇਆ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਚੀਫ਼ ਐਗਜ਼ਾਮਿਨਰ ਅਤੇ ਡਾਇਰੈਕਟਰ ਡਾ. ਪ੍ਰਦੀਪ ਸ਼ਰਮਾ ਤੇ ਮਾਰਸ਼ਲ ਆਰਟ ਦੇ ਕੋਚ ਮਿਸਟਰ ਰਾਹੁਲ ਨੇ ਵੀ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ | ਇਨ੍ਹਾਂ ਸਭ ਵਿਦਿਆਰਥੀਆਂ ਨੂੰ ਪਿ੍ੰਸੀਪਲ ਸਿਸਟਰ ਸ਼ੈਰੀਨ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਸਿਸਟਰ ਸ਼ੈਰੀਨ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਮਾਰਸ਼ਲ ਆਰਟ ਦੇ ਕੋਚ ਰਾਹੁਲ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਮਾਰਸ਼ਲ ਆਰਟ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਇਹ ਬੱਚਿਆਂ ਨੂੰ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਸੈਲਫ ਡਿਫੈਂਸ ਦੀ ਮਹੱਤਤਾ ਸਿਖਾਉਂਦੀ ਹੈ | ਉਨ੍ਹਾਂ ਸਕੂਲ ਵਲੋਂ ਭਵਿੱਖ 'ਚ ਵੀ ਬੱਚਿਆਂ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ | ਇਨਾਮ ਵੰਡ ਸਮਾਗਮ ਦੌਰਾਨ ਪਿ੍ੰਸੀਪਲ ਸਿਸਟਰ ਸ਼ੈਰੀਨ, ਸਿਸਟਰ ਰੂਬੀ, ਸਿਸਟਰ ਮੋਨੀਕਾ, ਸਿਸਟਰ ਆਰਤੀ, ਕੋ ਆਰਡੀਨੇਟਰ ਸੁਖਬੀਰ ਕੌਰ ਸਮੇਤ ਸਮੂਹ ਅਮਲਾ ਅਤੇ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭੱਠਾ ਮਜ਼ਦੂਰਾਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਰੈਲੀਆਂ 7 ਨੂੰ -ਕਾਮਰੇਡ ਬਖਤਪੁਰਾ ਅਗਲੀ ਖ਼ਬਰ ਰਾਜ ਪੱਧਰੀ ਕ੍ਰਿਸਮਸ ਸਮਾਗਮ 'ਚ ਮੁੱਖ ਮੰਤਰੀ ਦੇ ਨਾ ਪਹੁੰਚਣ 'ਤੇ ਮਸੀਹ ਭਾਈਚਾਰੇ ਨੰੂ ਪਹੁੰਚੀ ਠੇਸ-ਪ੍ਰਵੇਜ਼ ਤੁੰਗ
Ad Position 24