20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਰਾਜ ਪੱਧਰੀ ਕ੍ਰਿਸਮਸ ਸਮਾਗਮ 'ਚ ਮੁੱਖ ਮੰਤਰੀ ਦੇ ਨਾ ਪਹੁੰਚਣ 'ਤੇ ਮਸੀਹ ਭਾਈਚਾਰੇ ਨੰੂ ਪਹੁੰਚੀ ਠੇਸ-ਪ੍ਰਵੇਜ਼ ਤੁੰਗ

Ad Position 21
No active advertisement
ਅਜੀਤ ਡੈਸਕ 31-12-2025
ਗੁਰਦਾਸਪੁਰ, 30 ਦਸੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਵਿਖੇ ਮਨਾਏ ਸੂਬਾ ਪੱਧਰੀ ਕ੍ਰਿਸਮਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਪਹੁੰਚਣ ਨਾਲ ਇਸਾਈ ਭਾਈਚਾਰੇ ਦੇ ਲੋਕਾਂ ਨੰੂ ਭਾਰੀ ਠੇਸ ਪਹੁੰਚੀ ਹੈ | ਇਸ ਸਬੰਧੀ ਪ੍ਰਧਾਨ ਪੰਜਾਬ ਮਸੀਹ ਲੋਕ ਦਲ ਦੇ ਸੀਨੀਅਰ ਆਗੂ ਪ੍ਰਵੇਜ਼ ਤੁੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਚਾਰ ਸਾਲਾ ਵਿਚ ਕੋਈ ਵੀ ਵੱਡਾ ਦਿਨ ਨਹੀਂ ਮਨਾਇਆ ਅਤੇ ਹੁਣ ਆਗਾਮੀ ਵਿਧਾਨ ਸਭਾ ਚੋਣਾਂ ਨੰੂ ਮੁੱਖ ਰੱਖਦਿਆਂ ਗੁਰਦਾਸਪੁਰ ਜ਼ਿਲ੍ਹੇ ਅੰਦਰ ਵੱਡਾ ਦਿਨ ਮਨਾਉਣ ਦੀ ਚਾਲ ਖੇਡ ਕੇ ਮਸੀਹ ਭਾਈਚਾਰੇ ਨੰੂ ਗੁੰਮਰਾਹ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵੱਡਾ ਦਿਨ ਹਮੇਸ਼ਾ ਵੱਖ ਵੱਖ ਸਰਕਾਰਾਂ ਵਲੋਂ 25 ਦਸੰਬਰ ਤੋਂ ਪਹਿਲਾਂ ਮਨਾਇਆ ਜਾਂਦਾ ਹੈ ਅਤੇ 29 ਦਸੰਬਰ ਨੰੂ ਸਰਕਾਰ ਵਲੋਂ ਇਹ ਦਿਹਾੜਾ ਮਨਾ ਕੇ ਮਸੀਹ ਭਾਈਚਾਰੇ ਨਾਲ ਕੋਝਾ ਮਜ਼ਾਕ ਕੀਤਾ ਹੈ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਮਸੀਹ ਭਾਈਚਾਰੇ ਦੀ ਸਭ ਤੋਂ ਵੱਡੀ ਗਿਣਤੀ ਹੈ ਅਤੇ ਸਮੁੱਚਾ ਮਸੀਹ ਭਾਈਚਾਰਾ 2027 ਦੀਆਂ ਚੋਣਾਂ ਵਿਚ ਸਰਕਾਰ ਨੰੂ ਸਬਕ ਸਿਖਾਉਣ ਲਈ ਪੱਬਾਂ ਭਾਰ ਹੋਵੇਗਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਚਾਰ ਸਾਲਾ ਦੇ ਦੌਰਾਨ ਮਸੀਹ ਭਾਈਚਾਰੇ ਨੰੂ ਪਛਾੜਿਆ ਹੈ | ਜਿਸ ਕਰਕੇ ਮਸੀਹ ਭਾਈਚਾਰਾ ਕਾਫ਼ੀ ਖ਼ਫ਼ਾ ਹੈ | ਇਸ ਮੌਕੇ ਹੋਰ ਵੀ ਮਸੀਹ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲੀ ਚਾਈਲਡ ਸਕੂਲ ਛੋਹਣ ਦੇ ਖਿਡਾਰੀਆਂ ਦਾ ਮਾਰਸ਼ਲ ਆਰਟ 'ਦਾ ਗਰੇਟ ਪ੍ਰਮੋਸ਼ਨ' ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚੇ ਵਲੋਂ ਡੀ. ਸੀ. ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ
Ad Position 24