ਘਰੋਟਾ/ਪਠਾਨਕੋਟ, 30 ਦਸੰਬਰ (ਸੰਜੀਵ ਗੁਪਤਾ/ਸੰਧੂ)-ਜ਼ਿਲ੍ਹਾ ਪਠਾਨਕੋਟ ਵਿਚ ਬਲਾਕ ਪੱਧਰ 'ਤੇ ਸਕਿਉਰਿਟੀ ਗਾਰਡ ਦੀ ਭਰਤੀ ਕੀਤੀ ਜਾਣੀ ਹੈ | ਇਸ ਸਬੰਧੀ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਤੇਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ. ਆਈ. ਐਸ. ਸਕਿਉਰਿਟੀ ਕੰਪਨੀ ਵਲੋਂ 01 ਜਨਵਰੀ 2026 ਤੋਂ 08 ਜਨਵਰੀ 2026 ਤੱਕ ਜ਼ਿਲ੍ਹਾ ਪਠਾਨਕੋਟ ਵਿਚ ਵੱਖਵੱਖ ਬਲਾਕ ਪੱਧਰ 'ਤੇ ਸਕਿਉਰਿਟੀ ਗਾਰਡ ਦੀ ਭਰਤੀ ਕਰਨ ਲਈ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿਚ ਵੱਖ-ਵੱਖ ਬਲਾਕ ਪੱਧਰ 'ਤੇ ਸਕਿਉਰਿਟੀ ਗਾਰਡ ਦੀ ਭਰਤੀ ਲਈ ਪਲੇਸਮੈਂਟ ਕੈਂਪ ਮਿਤੀ 01-01-2026 ਨੂੰ ਬਲਾਕ ਧਾਰਕਲਾਂ ਵਿਖੇ, 02.01.2026 ਨੂੰ ਸੁਜਾਨਪੁਰ ਵਿਖੇ, 05.01.2026,ਘਰੋਟਾ ਵਿਖੇ, 06.01.2026 ਨਰੋਟ ਜੈਮਲ ਸਿੰਘ ਵਿਖੇ, ਬਮਿਆਲ ਵਿਖੇ 07.01.2026 ਨੂੰ ਅਤੇ 08.01.2026 ਨੂੰ ਡੀ.ਬੀ.ਈ.ਈ. ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਲਗਾਏ ਜਾਣਗੇ | ਉਨ੍ਹਾਂ ਦੱਸਿਆ ਕਿ ਸਕਿਉਰਿਟੀ ਗਾਰਡ ਲਈ ਘੱਟੋਘੱਟ ਯੋਗਤਾ 10ਵੀਂ ਪਾਸ, ਉਮਰ 21 ਤੋਂ 37 ਸਾਲ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ | ਐਸ.ਆਈ.ਐਸ. ਸਕਿਉਰਿਟੀ ਕੰਪਨੀ ਵਲੋਂ ਪ੍ਰਾਰਥੀਆਂ ਦੀ ਇੰਟਰਵਿਊ ਕਰਨ ਉਪਰੰਤ ਚੁਣੇ ਗਏ ਪ੍ਰਾਰਥੀਆਂ ਨੂੰ 1 ਮਹੀਨੇ ਦੀ ਟਰੇਨਿੰਗ ਦਿੱਤੀ ਜਾਵੇਗੀ |