10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਹਫ਼ਤਾਵਰੀ ਸਤਿਸੰਗ ਕਰਵਾਇਆ

Ad Position 21
No active advertisement
ਅਜੀਤ ਡੈਸਕ 03-06-2025
ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸਥਿਤ ਫ਼ਾਜ਼ਿਲਕਾ ਆਸ਼ਰਮ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਸੰਬੋਧਨ ਕਰਦਿਆਂ ਸੇਵਿਕਾ ਸਾਧਵੀ ਬਲਜੀਤ ਭਾਰਤੀ ਨੇ ਅਧਿਆਤਮਿਕਤਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਅੱਜ ਦੇ ਯੁੱਗ ਵਿਚ ਆਧੁਨਿਕ ਪ੍ਰਕਿਰਤੀ ਦੇ ਲੋਕਾਂ ਲਈ ਅਧਿਆਤਮਿਕਤਾ ਇਕ ਮੁਸ਼ਕਲ ਵਿਸ਼ਾ ਬਣ ਗਈ ਹੈ, ਕਿਉਂਕਿ ਉਨ੍ਹਾਂ ਦੀ ਸਿੱਖਿਆ ਭੌਤਿਕ ਵਿਗਿਆਨ 'ਤੇ ਆਧਾਰਤ ਹੈ | ਇਸ ਲਈ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ | ਅਧਿਆਤਮਿਕਤਾ ਸਾਡੇ ਸਦੀਵੀ ਮੁੱਲਾਂ ਦਾ ਆਧਾਰ ਹੈ, ਇਹ ਸਾਡੀ ਸ਼ਰਧਾ ਦੀ ਨੀਂਹ ਹੈ, ਇਹ ਸਾਡੇ ਜੀਵਨ ਨੂੰ ਉਦੇਸ਼ ਅਤੇ ਅਰਥ ਦਿੰਦੀ ਹੈ | ਸਾਧਵੀ ਨੇ ਦੱਸਿਆ ਕਿ ਜਿਸ ਤਰ੍ਹਾਂ ਵਿਦਿਆਰਥੀਆਂ ਨੂੰ ਵਿਗਿਆਨ ਦੇ ਪਹਿਲੇ ਹਿੱਸੇ ਵਿਚ ਖੋਜ ਕਰਨਾ ਸਿਖਾਇਆ ਜਾਂਦਾ ਹੈ | ਉਸੇ ਤਰ੍ਹਾਂ ਅਧਿਆਤਮਿਕ ਖੇਤਰ ਵਿਚ ਵੀ ਖੋਜ ਕੀਤੀ ਜਾਣੀ ਚਾਹੀਦੀ ਹੈ, ਪਰ ਇਸ ਲਈ ਧਰਤੀ ਦੇ ਇਸ ਕਿਨਾਰੇ ਤੋਂ ਦੂਰ ਸਥਿਤ ਉਸ ਕਿਨਾਰੇ ਤੱਕ ਇਕ ਪੁਲ ਬਣਾਉਣ ਦੀ ਜ਼ਰੂਰਤ ਹੈ, ਜੋ ਕਿ ਬ੍ਰਹਮ ਗਿਆਨ ਦੁਆਰਾ ਹੀ ਇਕ ਸੰਪੂਰਨ ਗੁਰੂ ਦੁਆਰਾ ਸੰਭਵ ਹੋ ਸਕਦਾ ਹੈ | ਅੰਤ ਵਿਚ ਸਾਧਵੀ ਗਰਿਮਾ ਭਾਰਤੀ ਵਲੋਂ ਸੁੰਦਰ ਭਜਨਾਂ ਦਾ ਗਾਇਣ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਸੈਦੋ ਕੇ ਵਿਖੇ ਚੱਲ ਰਿਹਾ ਸਮਰ ਕੈਂਪ ਸਮਾਪਤ ਹੋਇਆ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
Ad Position 24