ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਖੇਤ ਤੱਕ ਸਿੰਚਾਈ ਲਈ ਪਾਣੀ ਪੁੱਜਦਾ ਕਰਨ ਦੇ ਉਦੇਸ਼ ਨਾਲ ਪਾਈਪ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ¢ ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਅਮਰਪ੍ਰੀਤ ਕÏਰ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਅਜਿਹੀਆਂ ਪਾਈਪਲਾਈਨ ਪਾਉਣ ਦੇ 29 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ¢ ਇਸ ਮÏਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕÏਰ ਸੰਧੂ ਨੇ ਦੱਸਿਆ ਕਿ ਇਹਨਾਂ ਪ੍ਰੋਜੈਕਟਾਂ ਤੇ 923 ਲੱਖ ਰੁਪਏ ਖ਼ਰਚ ਆਵੇਗਾ ਅਤੇ ਇਸ ਨਾਲ 2320 ਹੈਕਟੇਅਰ ਰਕਬੇ ਨੂੰ ਸਿੰਚਾਈ ਮਿਲੇਗੀ | ਉਹਨਾਂ ਨੇ ਕਿਹਾ ਕਿ ਪਾਈਪ ਲਾਈਨ ਨਾਲ ਪਾਣੀ ਦੀ ਸਪਲਾਈ ਦੇਣ ਨਾਲ ਪਾਣੀ ਦੀ ਸੀਪੇਜ ਨਹੀਂ ਹੁੰਦੀ ਅਤੇ ਸਰੋਤ ਤੋਂ ਆਖ਼ਰੀ ਕਿਆਰੇ ਤੱਕ ਪਾਣੀ ਦੀ ਬੂੰਦ ਬੂੰਦ ਪਹੁੰਚ ਜਾਂਦੀ ਹੈ¢ ਮੰਡਲ ਭੂਮੀ ਰੱਖਿਆ ਅਫ਼ਸਰ ਗੁਰਿੰਦਰ ਸਿੰਘ ਨੇ ਇਸ ਮÏਕੇ ਕਿਹਾ ਕਿ ਜਿੱਥੇ ਮੋਘੇ ਦੇ ਕੇਸ ਹਨ ਉੱਥੇ 100 ਫ਼ੀਸਦੀ ਅਤੇ ਟਿਊਬਵੈਲ ਕੇਸਾਂ ਲਈ 90 ਫ਼ੀਸਦੀ ਤੱਕ ਸਰਕਾਰ ਵਲੋਂ ਸਬਸਿਡੀ ਤੇ ਇਹ ਪਾਈਪ-ਲਾਈਨਾਂ ਪਾਈਆਂ ਜਾ ਰਹੀਆਂ ਹਨ¢ ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਇਹ ਸਕੀਮ ਬਹੁਤ ਲਾਭਕਾਰੀ ਸਿੱਧ ਹੋ ਰਹੀ ਹੈ ਕਿਉਂਕਿ ਇਸ ਨਾਲ ਖੇਤ ਖੇਤ ਤੱਕ ਪਾਣੀ ਪਹੁੰਚ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀ ਉਪਜ ਵੱਧ ਰਹੀ ਹੈ¢ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਦੀ ਪਹੁੰਚ ਟੇਲਾਂ ਤੱਕ ਹੋਣ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਰਹੀ ਹੈ | ਇਸ ਮÏਕੇ ਐਸ.ਡੀ.ਐਮ. ਅਬੋਹਰ ਕ੍ਰਿਸ਼ਨਾ ਪਾਲ ਰਾਜਪੂਤ, ਮੁੱਖ ਖੇਤੀਬਾੜੀ ਅਫ਼ਸਰ ਰਜਿੰਦਰ ਕੁਮਾਰ ਕੰਬੋਜ, ਕਾਰਜਕਾਰੀ ਇੰਜੀਨੀਅਰ ਮੰਡੀ ਬੋਰਡ ਸਾਹਿਲ ਗਗਨੇਜਾ, ਕਾਰਜਕਾਰੀ ਇੰਜੀਨੀਅਰ ਜਲ ਸਰੋਤ ਵਿਭਾਗ ਵਿਨੋਦ ਸੁਥਾਰ, ਉਪਮੰਡਲ ਭੂਮੀ ਰੱਖਿਆ ਅਫ਼ਸਰ ਵਿਕਾਸ ਪੂਣੀਆਂ ਵੀ ਹਾਜ਼ਰ ਸਨ |