10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬੀ. ਐੱਸ. ਐੱਫ. ਦੀ 55 ਬਟਾਲੀਅਨ ਦਾ ਸਥਾਪਨਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-06-2025
ਫ਼ਾਜ਼ਿਲਕਾ, 2 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸੈਕਟਰ ਦੀ ਹਿੰਦ ਪਾਕਿ ਕੌਮਾਂਤਰੀ ਸਰਹੱਦ ਦੀ ਸਾਦਕੀ ਚੌਂਕੀ 'ਤੇ ਬੀ.ਐੱਸ.ਐੱਫ ਦੀ 55ਵੀਂ ਬਟਾਲੀਅਨ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਬੀ.ਐੱਸ.ਅੱੈਫ. ਦੇ ਪੁਰਾਣੇ ਸਾਥੀ ਅਤੇ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਵਿਸ਼ਾਲ ਭਾਟੀ, ਸਮਾਜ ਸੇਵਕ ਵਿਨੋਦ ਗੋਇਲ, ਸੁਰੇਸ਼ ਵਰਮਾ, ਨਰਿੰਦਰ ਸ਼ਰਮਾ, ਮਨੀਸ਼ ਸਚਦੇਵਾ ਅਤੇ ਦਿਵਾਂਸ਼ ਨੇ ਮਿਲ ਕੇ ਬੀ.ਐੱਸ.ਐੱਫ. ਦੇ ਅਧਿਕਾਰੀਆਂ ਅਤੇ ਜਵਾਨਾਂ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਨੂੰ ਮਿਠਾਈ ਖਵਾ ਕੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ | ਸਾਰਿਆਂ ਨੇ ਮਿਲ ਕੇ ਬੀ.ਐੱਸ.ਐੱਫ. ਦੀ 55ਵੀਂ ਬਟਾਲੀਅਨ ਦੇ ਨਾਂਅ 55 ਫੁੱਲਦਾਰ ਪੌਦੇ ਵੀ ਸੜਕਾਂ ਦੇ ਆਲੇ-ਦੁਆਲੇ ਲਗਾਏ |

Ad Position 22
No active advertisement
ਪਿਛਲੀ ਖ਼ਬਰ ਮਲੇਰਕੋਟਲਾ ਨੇੜੇ 2 ਭਿਆਨਕ ਸੜਕ ਹਾਦਸਿਆਂ 'ਚ 4 ਜਣਿਆਂ ਦੀ ਮੌਤ, 3 ਜ਼ਖ਼ਮੀ <br/> ਅਗਲੀ ਖ਼ਬਰ ਧਾਰਮਿਕ ਪ੍ਰੀਖਿਆ 'ਚ ਚੱਕ ਡੱਬਵਾਲਾ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਸਥਾਨ ਪ੍ਰਾਪਤ ਕੀਤਾ
Ad Position 24