10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਲੇਰਕੋਟਲਾ ਨੇੜੇ 2 ਭਿਆਨਕ ਸੜਕ ਹਾਦਸਿਆਂ 'ਚ 4 ਜਣਿਆਂ ਦੀ ਮੌਤ, 3 ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 03-06-2025
ਮਲੇਰਕੋਟਲਾ, 2 ਜੂਨ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਬੀਤੀ ਰਾਤ ਮਾਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਕੁੱਪ ਖ਼ੁਰਦ ਤੇ ਭੋਗੀਵਾਲ ਨੇੜੇ 2 ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਦੌਰਾਨ 4 ਜਣਿਆਂ ਦੀ ਦੁਖਦਾਈ ਮੌਤ ਹੋ ਜਾਣ ਦੀ ਸੂਚਨਾ ਹੈ | ਮਿ੍ਤਕਾਂ ਵਿਚ ਇੱਕ ਅÏਰਤ ਵੀ ਸ਼ਾਮਿਲ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਅਹਿਮਦਗੜ੍ਹ ਤੋਂ ਸਹਾਇਕ ਥਾਣੇਦਾਰ ਨਰੰਗ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਇਕ ਕਾਰ ਵਿਚ ਸਵਾਰ ਹੋ ਕੇ 6 ਜਣੇ ਲੁਧਿਆਣਾ ਤੋਂ ਮਲੇਰਕੋਟਲਾ ਵਾਲੇ ਪਾਸੇ ਨੂੰ ਆ ਰਹੇ ਸਨ ਤਾਂ ਕੁੱਪ ਖ਼ੁਰਦ ਦੇ ਨਜ਼ਦੀਕ ਕਾਰ ਦੇ ਅੱਗੇ ਜਾ ਰਿਹਾ ਟਰੱਕ ਸੜਕ ਦੇ ਵਿਚਕਾਰ ਆ ਗਿਆ | ਜਿਸ ਦੇ ਚੱਲਦਿਆਂ ਕਾਰ ਦੇ ਟਰੱਕ ਨਾਲ ਟਕਰਾਉਣ 'ਤੇ ਹਾਦਸਾ ਵਾਪਰ ਗਿਆ | ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਸਵਾਰ 2 ਨੌਜਵਾਨਾਂ ਰੋਹਿਤ, ਸ਼ਾਹਿਦ ਅਤੇ ਮਹਿਲਾ ਕੌਸਰ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ | ਬਾਕੀ 3 ਜ਼ਖਮੀ ਹਸਪਤਾਲ ਵਿਚ ਜੇਰੇ ਇਲਾਜ ਹਨ | ਥਾਣੇਦਾਰ ਨਰੰਗ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲੀ ਰਾਤ ਪਿੰਡ ਭੋਗੀਵਾਲ ਨੇੜੇ ਮੁੱਖ ਸੜਕ ਤੋਂ ਬਾਲੇਵਾਲ ਨੂੰ ਜਾਂਦੀ ਸੜਕ ਦੇ ਨੇੜੇ ਜਿੱਥੇ ਦਿੱਲੀ-ਕਟੜਾ ਮੁੱਖ ਸੜਕ ਦਾ ਨਿਰਮਾਣ ਹੋ ਰਿਹਾ ਹੈ ਉੱਥੇ ਇੱਕ ਟਰੱਕ ਦੇ ਦੂਜੇ ਟਰੱਕ ਵਿਚ ਵੱਜਣ ਨਾਲ 30 ਸਾਲਾਂ ਨੌਜਵਾਨ ਗੁਰਦਿੱਸ ਸਿੰਘ ਦੀ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਜਿੱਥੇ ਦਿੱਲੀ ਕਟੜਾ ਮੁੱਖ ਸੜਕ ਦਾ ਨਿਰਮਾਣ ਹੋ ਰਿਹਾ ਹੈ ਉੱਥੇ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ 'ਤੇ ਇੱਕ ਜਗ੍ਹਾ ਦੇ ਨੀਵੀਂ ਆ ਜਾਣ ਕਾਰਨ ਵਾਹਨ ਚਾਲਕਾਂ ਨੂੰ ਅਚਾਨਕ ਬਰੇਕ ਮਾਰਨੇ ਪੈਂਦੇ ਹਨ | ਜਿਸ ਦੇ ਚੱਲਦਿਆਂ ਪਿੱਛੇ ਆ ਰਿਹਾ ਵਾਹਨ ਅਗਲੇ ਦੇ ਵਿਚ ਆ ਵੱਜਦਾ ਹੈ ਜਿਸ ਕਾਰਨ ਹਰ ਵੇਲੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਹਾਦਸਿਆਂ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਜੀਵ ਅਰੋੜਾ ਨੂੰ ਜ਼ਿਮਨੀ ਚੋਣ ਲੜਾ ਕੇ ਕੇਜਰੀਵਾਲ ਨੂੰ ਰਾਜ ਸਭਾ ਮੈਂਬਰ ਬਣਾਉਣ ਵਿਚ ਸਫਲ ਨਹੀਂ ਹੋਵੇਗੀ 'ਆਪ'-ਗੁਪਤਾ... ਅਗਲੀ ਖ਼ਬਰ ਬੀ. ਐੱਸ. ਐੱਫ. ਦੀ 55 ਬਟਾਲੀਅਨ ਦਾ ਸਥਾਪਨਾ ਦਿਵਸ ਮਨਾਇਆ <br/>
Ad Position 24