ਅਬੋਹਰ, 3 ਜੂਨ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)- ਹਰ ਹਫ਼ਤੇ ਦੇ ਸ਼ੁੱਕਰਵਾਰ ਨੂੰ ਸਮਾਜ ਸੇਵਕ ਵਿਪਨ ਸ਼ਰਮਾ ਅਪਾਹਜ ਲੋਕਾਂ ਦੇ ਸਰਟੀਫਿਕੇਟ ਅਤੇ ਰੇਲਵੇ ਪਾਸ ਬਣਾਉਂਦੇ ਹਨ | ਇਸ ਲੜੀ ਤਹਿਤ ਵਿਪਨ ਸ਼ਰਮਾ ਨੇ ਰਾਜਸੀ ਲੀਡਰ ਵਿਜੈ ਲਕਸ਼ਮੀ ਭਾਦੂ ਅਤੇ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਲਗਭਗ 50 ਅਪਾਹਜਾਂ ਨੂੰ ਰੇਲਵੇ ਪਾਸ ਵੰਡੇ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਪਨ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਇਹ ਸੇਵਾ ਪਿਛਲੇ ਲਗਭਗ 10 ਸਾਲਾਂ ਤੋਂ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਪਾਹਜ ਵਿਅਕਤੀ ਨੂੰ ਸਰਟੀਫਿਕੇਟ ਬਣਾਉਣ, ਸਰਕਾਰੀ ਪੈਨਸ਼ਨ, ਬੱਸ ਪਾਸ ਅਤੇ ਰੇਲਵੇ ਪਾਸ ਬਣਾਉਣ ਵਿਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਵਿਜੈ ਲਕਸ਼ਮੀ ਭਾਦੂ ਅਤੇ ਰੇਲਵੇ ਸਟੇਸ਼ਨ ਸੁਪਰੀਡੈਂਟ ਡੀ.ਐਨ ਗੋਇਲ ਨੇ ਕਿਹਾ ਕਿ ਵਿਪਨ ਸ਼ਰਮਾ ਵਲੋਂ ਕੀਤੀ ਜਾ ਰਹੀ ਸੇਵਾ ਸ਼ਲਾਘਾਯੋਗ ਹੈ | ਇਸ ਮੌਕੇ ਕੌਂਸਲਰ ਪੁਨੀਤ ਅਰੋੜਾ ਸੋਨੂੰ, ਆਸ਼ੀਸ਼ ਵਰਮਾ ਆਸ਼ੂ, ਰਾਜਿੰਦਰ ਜੁਲਾਹਾ, ਬਿੱਟੂ ਤਿੱ੍ਰਖਾ, ਹੈਪੀ ਹਾਂਡਾ, ਪਵਨ ਚਾਰਨ, ਸ਼ੁਭਮ ਅਗਰਵਾਲ ਆਦਿ ਹਾਜ਼ਰ ਸਨ |
ਅਬੋਹਰ ਦੇ ਰੇਲਵੇ ਸਟੇਸ਼ਨ 'ਤੇ 50 ਅਪਾਹਜਾਂ ਨੂੰ ਵੰਡੇ ਗਏ ਰੇਲਵੇ ਪਾਸ
ਅਜੀਤ ਡੈਸਕ
04-06-2025