ਜਲਾਲਾਬਾਦ, 3 ਜੂਨ (ਜਤਿੰਦਰ ਪਾਲ ਸਿੰਘ)- ਪੀ ਓ ਸਟਾਫ਼ ਵਲ਼ੋਂ ਲਗਾਤਾਰ ਭਗੌੜੇ ਮੁਜਰਮ ਕਾਬੂ ਕੀਤੇ ਜਾ ਰਹੇ ਹਨ ¢ ਹੁਣ ਪੀ ਓ ਸਟਾਫ਼ ਨੇ ਐਨ ਡੀ ਪੀ ਐੱਸ ਐਕਟ ਅਧੀਨ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ¢ ਪੀ ਓ ਸਟਾਫ਼ ਇੰਚਾਰਜ ਏ ਐੱਸ ਆਈ ਰਤਨ ਲਾਲ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀ ਗੁਰਜੰਟ ਸਿੰਘ ਉਰਫ਼ ਜੰਟਾ ਪੁੱਤਰ ਹਰੀ ਸਿੰਘ ਨਿਵਾਸੀ ਪਿੰਡ ਸੂਰ ਸਿੰਘ ਵਾਲਾ, ਥਾਣਾ ਕੁਲਗੜੀ, ਜ਼ਿਲ੍ਹਾ ਫ਼ਿਰੋਜ਼ਪੁਰ ਧਾਰਾ 299 ਸੀ ਆਰ ਪੀ ਸੀ ਅਧੀਨ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ ¢ ਉਨ੍ਹਾਂ ਹੋਰ ਦੱਸਿਆ ਕਿ ਥਾਣਾ ਸਦਰ ਅਬੋਹਰ 'ਚ ਦੋਸ਼ੀ ਖ਼ਿਲਾਫ਼ ਐਨ ਡੀ ਪੀ ਐੱਸ ਐਕਟ ਅਧੀਨ ਦਰਜ ਸੀ ਅਤੇ 15 ਫਰਵਰੀ 2025 ਨੂੰ ਅਦਾਲਤ 'ਚ ਹਾਜ਼ਰ ਨਾ ਹੋਣ ਕਰਕੇ ਇਹਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ¢ ਭਗੌੜੇ ਨੂੰ ਕਾਬੂ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਜਾਰੀ ਹੈ ¢ ਇਸ ਮੌਕੇ ਏ ਐੱਸ ਆਈ ਰਤਨ ਲਾਲ, ਏ ਐੱਸ ਆਈ ਰਮੇਸ਼ ਕੁਮਾਰ, ਹੈੱਡ ਕਾਂਸਟੇਬਲ ਜਸਵਿੰਦਰ ਸਿੰਘ, ਹੈੱਡ ਕਾਂਸਟੇਬਲ ਜਰਨੈਲ ਸਿੰਘ, ਹੈੱਡ ਕਾਂਸਟੇਬਲ ਪ੍ਰੇਮ ਸਿੰਘ ਅਤੇ ਸੁਨੀਤਾ ਰਾਣੀ ਵੀ ਹਾਜ਼ਰ ਸਨ ¢
ਐਨ. ਡੀ. ਪੀ. ਐੱਸ. ਮੁਕੱਦਮੇ ਦਾ ਦੋਸ਼ੀ ਭਗੌੜਾ ਕਾਬੂ
ਅਜੀਤ ਡੈਸਕ
04-06-2025