ਜਲਾਲਾਬਾਦ, 4 ਜੂਨ (ਕਰਨ ਚੁਚਰਾ)-ਜਲਾਲਾਬਾਦ ਥਾਣਾ ਸਿਟੀ ਅਤੇ ਅਮੀਰ ਖ਼ਾਸ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਦਿਆਂ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਦਿਆਂ ਉਨ੍ਹਾਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਪਹਿਲ ਮਾਮਲੇ ਵਿਚ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਟਿਵਾਣਾ ਕਲਾਂ ਤੋਂ ਥੋੜ੍ਹਾ ਪਿੱਛੇ ਸਰਕਾਰੀ ਸੁਸਾਇਟੀ ਨੇੜੇ ਪੁੱਜੇ ਤਾਂ ਝਾੜੀਆਂ ਕੋਲ ਬੈਠਾ ਇਕ ਨੌਜਵਾਨ ਲੜਕਾ ਸਿਲਵਰ ਦੀ ਪੰਨੀ ਪੇਪਰ ਹੇਠ ਲਾਈਟਰ ਚਲਾ ਕੇ ਇਕ ਦਸ ਰੁਪਏ ਦਾ ਨੋਟ ਜੋ ਗੋਲ ਕੀਤਾ ਹੋਇਆ ਸੀ, ਸਿਗਰਟ ਨਾਲ ਹੈਰੋਇਨ ਪੀ ਰਿਹਾ ਸੀ | ਜਿਸ ਨੂੰ ਮੌਕੇ 'ਤੇ ਪੁਲਿਸ ਪਾਰਟੀ ਨੇ ਕਾਬੂ ਕੀਤਾ | ਜਿਸ ਦੀ ਪਛਾਣ ਪ੍ਰਦੀਪ ਕੁਮਾਰ ਪੁੱਤਰ ਨਰੈਣ ਸਿੰਘ ਵਾਸੀ ਕਮਰੇ ਵਾਲਾ ਰੋਡ ਜਲਾਲਾਬਾਦ ਵਜੋਂ ਹੋਈ ਹੈ | ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਅਮੀਰ ਖ਼ਾਸ ਪੁਲਿਸ ਦੇ ਜਾਂਚ ਅਧਿਕਾਰੀ ਐੱਸ.ਆਈ ਰਵੀਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਮੰਗਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਜੰਮੂ ਬਸਤੀ ਜਲਾਲਾਬਾਦ ਜੋ ਚਿੱਟਾ(ਹੈਰੋਇਨ) ਲਗਾਉਣ ਦਾ ਆਦੀ ਹੈ ਅਤੇ ਅੱਜ ਵੀ ਸ਼ਮਸ਼ਾਨਘਾਟ ਪਿੰਡ ਸ਼ਮਸ਼ਦੀਨ ਚਿਸ਼ਤੀ ਵਿਚ ਬੈਠਾ ਚਿੱਟਾ(ਹੈਰੋਇਨ) ਲਗਾ ਰਿਹਾ | ਹੈ | ਜਿਸ ਦੇ ਆਧਾਰ 'ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ | ਫੜੇ ਗਏ ਦੋਵੇਂ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ |