24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਵੈਰੋ ਕੇ ਵਿਖੇ ਲਗਾਇਆ 7 ਰੋਜ਼ਾ ਸਮਰ ਕੈਂਪ ਅਮਿਟ ਯਾਦਾਂ ਛੱਡਦਾ ਸਮਾਪਤ • 100 ਦੇ ਕਰੀਬ ਵਿਦਿਆਰਥੀਆਂ ਨੇ ਲਿਆ ਹਿੱਸਾ

Ad Position 21
No active advertisement
ਅਜੀਤ ਡੈਸਕ 05-06-2025
ਜਲਾਲਾਬਾਦ, 4 ਜੂਨ (ਕਰਨ ਚੁਚਰਾ/ਹਰਪ੍ਰੀਤ ਸਿੰਘ ਪਰੂਥੀ)-ਉਪਮੰਡਲ ਅਧੀਨ ਆਉਂਦੇ ਪਿੰਡ ਚੱਕ ਵੈਰੋ ਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਿ੍ੰਸੀਪਲ ਰਾਜੀਵ ਕੁਮਾਰ ਸੇਠੀ ਅਤੇ ਸਮੂਹ ਸਟਾਫ਼ ਦੀ ਅਗਵਾਈ ਦੇ ਹੇਠ 7 ਰੋਜ਼ਾ ਸਮਰ ਕੈਂਪ ਲਗਾਇਆ ਗਿਆ | ਇਸ ਕੈਂਪ ਦੇ ਵਿਚ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਸਿਖਾਈ ਗਈ ਅਤੇ ਸਭਿਆਚਾਰ ਨਾਲ ਜੋੜਿਆ ਗਿਆ | ਇਸ ਤੋਂ ਇਲਾਵਾ ਵਾਤਾਵਰਨ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਨੂੰ ਦਰਖਤਾਂ ਦੀ ਮਹੱਤਤਾ ਅਤੇ ਕੁਦਰਤ ਵਲੋਂ ਮਿਲੀਆਂ ਵਡਮੁੱਲੀਆਂ ਦਾਤਾਂ ਬਾਰੇ ਦੱਸਿਆ ਗਿਆ | ਵਿਦਿਆਰਥੀਆਂ ਵਲੋਂ ਅਧਿਆਪਕਾਂ ਨੂੰ ਕੁੱਝ ਸੁਝਾਅ ਵੀ ਦਿੱਤੇ ਗਏ | ਤੇਲਗੂ ਭਾਸ਼ਾ ਸਿੱਖਣ ਦੇ ਨਾਲ ਨਾਲ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੁੱਝ ਗਤੀਵਿਧੀਆਂ ਨਿਭਾਈਆਂ | ਇਸ 7 ਰੋਜ਼ਾ ਸਮਰ ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਨੇ ਮਨੋਰੰਜਕ ਗਤੀਵਿਧੀਆਂ ਵੀ ਕੀਤੀਆਂ | ਨੋਡਲ ਇੰਚਾਰਜ ਸ੍ਰੀਮਤੀ ਸੁਖਜੀਤ ਕੌਰ ਪੰਜਾਬੀ ਮਿਸਟੈੱ੍ਰਸ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਸਿੱਖਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਸਕੂਲ ਸਟਾਫ਼ ਮੈਂਬਰ ਪਰਮਪ੍ਰਕਾਸ਼ ਸਿੰਘ ਮੈਥ ਲੈਕਚਰਾਰ, ਹਰਬੰਸ ਸਿੰਘ ਅੰਗਰੇਜ਼ੀ ਲੈਕਚਰਾਰ, ਮਨਜੀਤ ਸਿੰਘ ਮੈਥ ਮਾਸਟਰ, ਮਨਜੀਤ ਸਿੰਘ ਐੱਸ.ਐੱਸ ਮਾਸਟਰ, ਸਤਪਾਲ ਸਿੰਘ ਐੱਸ.ਐੱਸ ਮਾਸਟਰ, ਸ੍ਰੀਮਤੀ ਬਲਵਿੰਦਰ ਕੌਰ ਸਾਇੰਸ ਮਿਸਟੈੱ੍ਰਸ, ਸ੍ਰੀਮਤੀ ਸੀਮਾ ਰਾਣੀ ਸਾਇੰਸ ਮਿਸਟੈੱ੍ਰਸ, ਸ਼੍ਰੀਮਤੀ ਅਮਰਜੀਤ ਕੌਰ ਕੰਪਿਊਟਰ ਫੈਕਲਟੀ, ਸ਼੍ਰੀਮਤੀ ਸੰਦੇਸ਼ ਕੁਮਾਰੀ ਐੱਸ.ਐੱਸ ਮਿਸਟੈੱ੍ਰਸ, ਹਰਜਿੰਦਰ ਸਿੰਘ ਪੰਜਾਬੀ ਮਾਸਟਰ, ਹੁਸ਼ਿਆਰ ਸਿੰਘ ਐੱਸ.ਐਲ.ਏ ਅਤੇ ਕੈਂਪਸ ਮੈਨੇਜਰ ਰਾਜਪਾਲ ਸ਼ਰਮਾ ਮੌਜੂਦ ਸਨ | ਸਮਰ ਕੈਂਪ ਦੀ ਸਮਾਪਤੀ ਦੌਰਾਨ ਪਿ੍ੰਸੀਪਲ ਰਾਜੀਵ ਕੁਮਾਰ ਸੇਠੀ ਅਤੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲੱਭੇ ਪੈਸੇ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ ਅਗਲੀ ਖ਼ਬਰ ਜਲਾਲਾਬਾਦ ਸਿਟੀ ਅਤੇ ਅਮੀਰ ਖ਼ਾਸ ਪੁਲਿਸ ਨੇ ਚਿੱਟੇ ਦਾ ਸੇਵਨ ਕਰਦਿਆਂ 2 ਨੌਜਵਾਨਾਂ ਨੂੰ ਕੀਤਾ ਗਿ੍ਫ਼ਤਾਰ
Ad Position 24