ਬੱਲੂਆਣਾ, 4 ਜੂਨ (ਜਸਮੇਲ ਸਿੰਘ ਢਿੱਲੋਂ)-ਪਿੰਡ ਹਿੰਮਤਪੁਰਾ ਵਾਸੀ ਮਹਿੰਦਰ ਸਿੰਘ ਪ੍ਰੇਮੀ ਨੇ ਕਰੀਬ ਪਿਛਲੇ ਤਿੰਨ ਸਾਲਾਂ ਵਿਚ ਤਿੰਨ ਵਾਰੀ ਲੱਭੇ ਪੈਸੇ ਵਾਪਸ ਕਰਕੇ ਇਮਾਨਦਾਰੀ ਦੀ ਵੱਡੀ ਮਿਸਾਲ ਕਾਇਮ ਕੀਤੀ ਹੈ | ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਬਿਹਾਰੀ ਲਾਲ ਆਪਣੇ ਘਰ ਤੋਂ ਹਰ ਰੋਜ਼ ਦੀ ਤਰ੍ਹਾਂ ਇੱਟਾਂ ਦੀ ਟਰਾਲੀ ਲੈਣ ਲਈ ਬੀਤੇ ਕਲ ਸਵੇਰੇ 5 ਵਜੇ ਨਿਕਲਿਆ ਸੀ | ਘਰ ਤੋਂ ਕੁੱਝ ਦੂਰੀ 'ਤੇ ਹੀ ਉਸ ਦਾ ਬਟੂਆ ਜੇਬ ਵਿਚੋਂ ਡਿਗ ਪਿਆ, ਪਰ ਹਰਦੀਪ ਸਿੰਘ ਨੂੰ ਇਸ ਬਾਰੇ ਪਤਾ ਨਹੀਂ ਲੱਗਿਆ | ਤੁਰੰਤ ਬਾਅਦ ਮਹਿੰਦਰ ਸਿੰਘ ਪੇ੍ਰਮੀ ਆਪਣੇ ਘਰ ਤੋਂ ਖੇਤਾਂ ਵੱਲ ਤੁਰਿਆ ਤਾਂ ਰਸਤੇ ਵਿਚ ਉਸ ਨੂੰ ਉਕਤ ਬਟੂਆ ਮਿਲ ਗਿਆ | ਜਦੋਂ ਉਸ ਨੇ ਬਟੂਆ ਚੈੱਕ ਕੀਤਾ ਤਾਂ ਉਸ ਅੰਦਰ ਕਰੀਬ 16 ਹਜ਼ਾਰ ਰੁਪਏ ਅਤੇ ਕੁੱਝ ਜ਼ਰੂਰੀ ਕਾਗ਼ਜ਼ਾਤ ਸਨ | ਹਰਦੀਪ ਸਿੰਘ ਦੇ ਨਾਂਅ ਦਾ ਆਧਾਰ ਕਾਰਡ ਹੋਣ ਕਾਰਨ ਉਸ ਨੂੰ ਪਤਾ ਚੱਲਿਆ ਕਿ ਇਹ ਬਟੂਆ ਕਿਸ ਦਾ ਹੈ ਤਾਂ ਉਹ ਉਸੇ ਸਮੇਂ ਉਨ੍ਹਾਂ ਦੇ ਘਰ ਪੁੱਜਿਆ ਅਤੇ ਬਟੂਆ ਵਾਪਸ ਕਰ ਦਿੱਤਾ | ਜ਼ਿਕਰਯੋਗ ਹੈ ਕਿ 2 ਸਾਲ ਪਹਿਲਾ ਸੀਤੋ ਗੰੁਨੋ੍ਹ ਦੇ ਗਰਾਮੀਣ ਬੈਂਕ ਵਿਚੋਂ ਮਹਿੰਦਰ ਸਿੰਘ ਨੂੰ ਇਕ ਲੱਖ 80 ਹਜ਼ਾਰ ਰੁਪਏ ਕਢਵਾਏ ਤਾਂ ਕੈਸ਼ੀਅਰ ਨੇ ਗ਼ਲਤੀ ਨਾਲ ਉਸ ਨੂੰ 2 ਲੱਖ 80 ਹਜ਼ਾਰ ਰੁਪਏ ਦੇ ਦਿੱਤੇ | ਜਦੋਂ ਮਹਿੰਦਰ ਸਿੰਘ ਨੇ ਘਰ ਆ ਕੇ ਪੈਸੇ ਗਿਣੇ ਤਾਂ ਇਕ ਲੱਖ ਰੁਪਏ ਵੱਧ ਸੀ | ਉਨ੍ਹਾਂ ਉਸ ਸਮੇਂ ਇਕ ਹੋਰ ਵਿਅਕਤੀ ਨੂੰ ਨਾਲ ਲੈ ਕੇ ਬੈਂਕ ਮੈਨੇਜਰ ਨੂੰ ਪੈਸੇ ਵਾਪਸ ਕੀ}ੇ | ਮਹਿੰਦਰ ਸਿੰਘ ਵਲੋਂ ਲਗਾਤਾਰ ਤੀਜੀ ਵਾਰੀ ਪੈਸੇ ਵਾਪਸ ਦੇਣ ਦੀ ਇਮਾਨਦਾਰੀ ਨੂੰ ਦੇਖਦਿਆਂ ਸ਼ਹੀਦ ਊਧਮ ਸਿੰਘ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਭਜਨ ਲਾਲ ਨੇ ਇਮਾਨਦਾਰੀ ਬਦਲੇ ਸੁਸਾਇਟੀ ਵਲੋਂ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ |