24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਾਬਾ ਖੇਤਰਪਾਲ ਮੰਦਰ 'ਚ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 05-06-2025
ਅਬੋਹਰ, 4 ਜੂਨ(ਵਿਵੇਕ ਹੂੜੀਆ)-ਸਥਾਨਕ ਮਲੋਟ ਰੋਡ 'ਤੇ ਸਥਿਤ ਸ੍ਰੀ ਸੰਕਟ ਹਰਨ ਬਾਬਾ ਖੇਤਰਪਾਲ ਮੰਦਿਰ ਵਿਚ ਸ਼ਰਧਾ ਨਾਲ ਸ਼ਾਨਦਾਰ ਢੰਗ ਨਾਲ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਗਿਆ | ਇਸ ਸ਼ੁਭ ਮੌਕੇ ਮੰਦਰ ਦੇ ਮੁੱਖ ਸੇਵਾਦਾਰ ਯੋਗੀ ਜੀ ਨੇ ਦੱਸਿਆ ਕਿ ਸ਼ਰਧਾਲੂਆਂ ਨੇ ਰਾਮ ਦਾ ਨਾਮ ਜਪਿਆ, ਹਨੂਮਾਨ ਚਾਲੀਸਾ ਦਾ ਪਾਠ ਕੀਤਾ ਤੇ ਬਾਲਾ ਜੀ ਮਹਾਰਾਜ ਦੀ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਉਸਤਤ ਕੀਤੀ | ਪ੍ਰੋਗਰਾਮ ਦੌਰਾਨ ਵਿਕੀ ਵਾਟਸ ਸਮੇਤ ਹੋਰ ਸ਼ਰਧਾਲੂਆਂ ਨੇ ਵੀ ਸ਼ਰਧਾ ਨਾਲ ਬਾਲਾ ਜੀ ਦੀ ਉਸਤਤ ਕੀਤੀ | ਇਸ ਧਾਰਮਿਕ ਸਮਾਗਮ ਵਿਚ ਬਹੁਤ ਸਾਰੇ ਉੱਘੇ ਸ਼ਰਧਾਲੂਆਂ ਨੇ ਹਿੱਸਾ ਲਿਆ | ਜਿਨ੍ਹਾਂ ਵਿਚ ਪ੍ਰਮੁੱਖ ਸਮਾਜ ਸੇਵਕ ਰਾਜੂ ਚਰਾਇਆ, ਮੰਦਰ ਸੇਵਾਦਾਰ ਓਮ ਪ੍ਰਕਾਸ਼, ਕੁਲਦੀਪ ਗਰੋਵਰ, ਸੋਨੂੰ ਦਾਬੜਾ, ਸੰਨ੍ਹੀ ਮਹਿਤਾ, ਸਮੀਰ ਸਚਦੇਵਾ, ਵਿਕੀ, ਅੰਕੁਸ਼, ਕਿ੍ਸ਼, ਰਜਨੀਸ਼ ਗਰੋਵਰ, ਸੋਨੂੰ ਕੁੱਕੜ, ਗੋਪਾਲ ਮਿੱਤਲ, ਸਾਹਿਲ, ਵਿਜੇ, ਧੀਰਜ, ਵਿਸ਼ਾਲ ਕਾਮਰਾ, ਪਵਨ, ਰੋਹਿਤ, ਅਖਿਲੇਸ਼ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸੂਬਾ ਪ੍ਰਧਾਨ ਜਾਖੜ ਨਾਲ ਭਾਜਪਾ ਦੇ ਜ਼ਿਲ੍ਹਾ ਆਗੂਆਂ ਨੇ ਕੀਤੀ ਮੁਲਾਕਾਤ •ਜ਼ਿਲ੍ਹੇ ਦੀਆਂ ਸਿਆਸੀ ਸਰਗਰਮੀਆਂ 'ਤੇ ਕੀਤੀ... ਅਗਲੀ ਖ਼ਬਰ ਕਰਨ ਗਿਲਹੋਤਰਾ ਨੇ ਬਾਬਾ ਭਾਗੇਸ਼ਵਰ ਤੋਂ ਲਿਆ ਆਸ਼ੀਰਵਾਦ
Ad Position 24