24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸੂਬਾ ਪ੍ਰਧਾਨ ਜਾਖੜ ਨਾਲ ਭਾਜਪਾ ਦੇ ਜ਼ਿਲ੍ਹਾ ਆਗੂਆਂ ਨੇ ਕੀਤੀ ਮੁਲਾਕਾਤ •ਜ਼ਿਲ੍ਹੇ ਦੀਆਂ ਸਿਆਸੀ ਸਰਗਰਮੀਆਂ 'ਤੇ ਕੀਤੀਆਂ ਖੁੱਲ੍ਹ ਕੇ ਵਿਚਾਰਾਂ

Ad Position 21
No active advertisement
ਅਜੀਤ ਡੈਸਕ 05-06-2025
ਫ਼ਾਜ਼ਿਲਕਾ, 4 ਜੂਨ (ਦਵਿੰਦਰ ਪਾਲ ਸਿੰਘ)-ਜਲਾਲਾਬਾਦ ਵਿਚ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਜਾਖੜ ਪੁੱਜੇ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੂੰ ਥਾਪੜਾ ਦਿੱਤਾ | ਮੰਡਲ ਭਾਜਪਾ ਪ੍ਰਧਾਨ ਰਮੇਸ਼ ਕਟਾਰੀਆ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਅਤੇ ਭਾਜਪਾ ਆਗੂਆਂ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਭਾਜਪਾ ਸੈੱਲ ਕਨਵੀਨਰ ਰੰਜਮ ਕਾਮਰਾ, ਸੂਬਾ ਮੀਡੀਆ ਸਕੱਤਰ ਸੁਬੋਧ ਵਰਮਾ, ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਫੁਟੇਲਾ, ਮੰਡਲ ਪ੍ਰਧਾਨ ਸੁਨੀਲ ਸਹਾਰਨ, ਜ਼ਿਲ੍ਹਾ ਸਕੱਤਰ ਰੀਗਲ ਗੋਇਲ ਨੇ ਸ੍ਰੀ ਜਾਖੜ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਇਸ ਮੌਕੇ ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਅਤੇ ਸੁਨੀਲ ਸਹਾਰਨ ਨੇ ਵੀ ਸ੍ਰੀ ਜਾਖੜ ਨਾਲ ਫ਼ਾਜ਼ਿਲਕਾ ਵਿਚ ਭਾਜਪਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਲਾਧੂਕਾ ਮੰਡਲ ਪ੍ਰਧਾਨ ਪਰਮਜੀਤ ਸ਼ੇਰਾ, ਆਸਫਵਾਲਾ ਮੰਡਲ ਪ੍ਰਧਾਨ ਦਲੀਪ ਸਿੰਘ, ਸੂਬਾ ਮਹਿਲਾ ਮੋਰਚਾ ਮੀਤ ਪ੍ਰਧਾਨ ਮੋਨਾ ਕਟਾਰੀਆ, ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਨੀਰੂ ਪ੍ਰਣਾਮੀ, ਕਿਸਾਨ ਮੋਰਚਾ ਦੇ ਸੂਬਾ ਸਕੱਤਰ ਮਨੋਜ ਝੀਂਝਾ, ਕਿ੍ਸ਼ਨ ਲਾਲ ਹੀਰਾਵਾਲੀ, ਸੀਨੀਅਰ ਭਾਜਪਾ ਆਗੂ ਅਸ਼ੋਕ ਮੋਂਗਾ, ਡਾ: ਰਮੇਸ਼ ਵਰਮਾ, ਅਸ਼ੋਕ ਪ੍ਰਣਾਮੀ, ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਵੁਸ਼ੂ ਖਿਡਾਰੀਆਂ ਨੇ ਜਿੱਤੇ ਕਾਂਸੇ ਦੇ ਤਗਮੇ ਅਗਲੀ ਖ਼ਬਰ ਬਾਬਾ ਖੇਤਰਪਾਲ ਮੰਦਰ 'ਚ ਹਨੂਮਾਨ ਚਾਲੀਸਾ ਦਾ ਪਾਠ ਕਰਵਾਇਆ
Ad Position 24