29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੰਜਾਬ 'ਚ ਆਏ ਹੜ੍ਹ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ ਨੀਤੀ ਦਾ ਨਤੀਜਾ : ਰਾਜਾ ਵੜਿੰਗ

Ad Position 21
No active advertisement
ਅਜੀਤ ਡੈਸਕ 30-08-2025
ਫ਼ਾਜ਼ਿਲਕਾ, 29 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਅੰਦਰ ਜੋ ਹੜ੍ਹਾਂ ਦਾ ਕਹਿਰ ਵਰਤਿਆ ਹੈ, ਇਹ ਪੰਜਾਬ ਸਰਕਾਰ ਦੀ ਗੈਰ ਜਿੰਮੇਵਾਰਾਨਾ ਨੀਤੀ ਕਾਰਨ ਵਾਪਰਿਆ ਹੈ | ਜੇਕਰ ਅਗਰ ਪੰਜਾਬ ਸਰਕਾਰ ਕੁੱਝ ਦਿਨ ਪਹਿਲਾ ਭਾਖੜਾ ਅਤੇ ਪੌਂਗ ਡੈਡ ਦੀ ਸਥਿਤੀ 'ਤੇ ਨਜ਼ਰ ਰੱਖਦੀ, ਥੋੜ੍ਹਾ ਥੋੜ੍ਹਾ ਪਾਣੀ ਛੱਡਿਆ ਜਾਂਦਾ ਰਹਿੰਦਾ ਤਾਂ ਅਜਿਹੇ ਮਾੜੇ ਹਾਲਾਤ ਹੜ੍ਹਾਂ ਦੇ ਨਹੀਂ ਸਨ ਬਣਨੇ | ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਉਪਰੰਤ ਕਾਵਾਂਵਾਲੀ ਪਤਨ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ 15 ਤੋਂ 20 ਦਿਨ ਪਹਿਲਾ ਸਾਡੇ ਇਕ ਬੁਲਾਰੇ ਭਾਖੜਾ ਡੈਮ ਦਾ ਦੌਰਾ ਕੀਤਾ ਸੀ | ਜਿੱਥੇ ਉਨ੍ਹਾਂ ਦੇਖਿਆ ਕਿ ਪਾਣੀ ਤਾਂ ਪਹਿਲਾਂ ਹੀ ਛੱਲਾਂ ਮਾਰ ਰਿਹਾ ਹੈ | ਉਨ੍ਹਾਂ ਉੱਥੇ ਇੰਜੀਨੀਅਰਜ਼ ਨਾਲ ਗੱਲਬਾਤ ਕੀਤੀ ਕਿ ਪਾਣੀ ਬਹੁਤ ਜ਼ਿਆਦਾ ਹੈ ਤੁਸੀਂ ਇਸ ਨੂੰ ਰਿਲੀਜ਼ ਕਰੋ ਨਹੀਂ ਤਾਂ ਗੰਭੀਰ ਨਤੀਜੇ ਹੋ ਸਕਦੇ ਹਨ | ਅੱਗੋਂ ਇੰਜੀਨੀਅਰਾਂ ਦਾ ਜਵਾਬ ਸੀ ਜੇਕਰ ਉੱਪਰ ਬਰਸਾਤਾਂ ਨਾ ਹੋਈਆਂ ਤਾਂ ਅਸੀਂ ਇੱਥੋਂ ਪਾਣੀ ਦੀ ਵੰਡ ਕਿਸ ਤਰ੍ਹਾਂ ਕਰਾਂਗੇ ਅਤੇ ਬਿਨਾਂ ਸਰਕਾਰ ਦੀ ਮਨਜ਼ੂਰੀ ਦੇ ਅਸੀਂ ਪਾਣੀ ਨਹੀਂ ਛੱਡ ਸਕਦੇ | ਹੋਇਆ ਉਸੇ ਕਦਰ ਭਾਰੀ ਬਰਸਾਤਾਂ ਅਤੇ ਸਰਕਾਰ ਦੀ ਗੈਰ ਜਿੰਮੇਵਾਰਾਨਾਂ ਨੀਤੀ ਦਾ ਖ਼ਮਿਆਜ਼ਾ ਅੱਜ ਪੰਜਾਬ ਭੁਗਤ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਲੋਕਾਂ ਦੇ ਇਤਨੇ ਮਾੜੇ ਹਾਲਾਤ ਹਨ ਕਿ ਇਨ੍ਹਾਂ ਨੂੰ ਰੋਜ਼ੀ ਰੋਟੀ ਅਤੇ ਹਰਾ ਚਾਰਾ ਪਹੁੰਚਾਉਣਾ ਅਤਿ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਕਹਿਣਗੇ ਕਿ ਉਹ ਇਸ ਬਾਰੇ ਰਾਸ਼ਨ ਅਤੇ ਹਰਾ ਚਾਰਾ ਇਕੱਠਾ ਕਰਕੇ ਹੜ੍ਹ ਪੀੜਿਤ ਪਿੰਡਾਂ ਵਿਚ ਪਹੁੰਚਾਉਣ | ਮੁਆਵਜ਼ੇ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਆਸ ਨਹੀਂ ਰੱਖੀ ਜਾ ਸਕਦੀ | ਕਿਉਂਕਿ ਪੰਜਾਬ ਸਰਕਾਰ ਪੰਜਾਬ ਦਾ ਖ਼ਜ਼ਾਨਾ, ਦਿੱਲੀ ਹਰਿਆਣਾ ਅਤੇ ਹਿਮਾਚਲ ਵਿਚ ਆਪਣੇ ਲੀਡਰ ਲੜਾਉਣ 'ਤੇ ਲਗਾ ਚੁੱਕੀ ਹੈ | ਇਸ ਮੌਕੇ 'ਤੇ ਮੈਂਬਰ ਲੋਕ ਸਭਾ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ, ਕੌਸ਼ਲ ਬੂਕ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਵੰਤ ਸਿੰਘ ਬਰਾੜ, ਸੁਰਿੰਦਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫ਼ਾਜ਼ਿਲਕਾ, ਸੁਰਿੰਦਰ ਕਾਲੜਾ, ਅਸ਼ੋਕ ਵਾਟਸ, ਅਸ਼ੋਕ ਸੋਨੀ, ਪਰਮਜੀਤ ਮਹੰਤ ਆਦਿ ਕਾਂਗਰਸੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਨੇ ਐਨ.ਡੀ.ਆਰ.ਐਫ਼ ਦੀ ਮਦਦ ਨਾਲ ਰੈਸਕਿਉ ਕੀਤੀ 90 ਸਾਲਾਂ ਮਾਤਾ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਨੂੰ ਸਮਰਪਿਤ ਅੱਜ ਸਜਾਏ ਜਾਣਗੇ ਦੀਵਾਨ
Ad Position 24