21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਹੜ੍ਹ ਪੀੜਤਾਂ ਦੀ ਮਦਦ ਲਈ ਅੰਬਾਲਾ ਤੋਂ ਆਈ ਟੀਮ

Ad Position 21
No active advertisement
ਅਜੀਤ ਡੈਸਕ 31-08-2025
ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਰਾਸ਼ਟਰੀ ਨਿਆਇਕ ਮਾਨਵ ਅਧਿਕਾਰ ਪ੍ਰੀਸ਼ਦ ਦੇ ਹਰਿਆਣਾ ਪ੍ਰਾਂਤ ਦੇ ਪ੍ਰਧਾਨ ਅੰਕੁਰ ਸ਼ਰਮਾ ਤੇ ਆਸ਼ਾ ਨਰੂਲਾ ਦੀ ਅਗਵਾਈ 'ਚ ਇਕ ਟੀਮ ਅੰਬਾਲਾ ਤੋਂ ਫ਼ਾਜ਼ਿਲਕਾ ਦੇ ਸਰਹੱਦੀ ਹੜ੍ਹ ਪ੍ਰਭਾਵਿਤ ਖੇਤਰ ਵਿਚ ਮਦਦ ਲਈ ਆਈ | ਪ੍ਰੀਸ਼ਦ ਦੇ ਰਾਸ਼ਟਰੀ ਪ੍ਰਧਾਨ ਅਨੰਦ ਕੁਮਾਰ ਸ੍ਰੀ ਵਾਸਤਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਟੀਮ ਨੇ ਹੜ੍ਹ ਪੀੜਤਾਂ 'ਚ ਰਾਹਤ ਸਮਗਰੀ ਵੰਡੀ | ਇਸ ਮੌਕੇ ਉਨ੍ਹਾਂ ਦੇ ਨਾਲ ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ, ਸਮਾਜ ਸੇਵਕ ਸੁਰਿੰਦਰ ਮੂਲੜੀ ਤੇ ਸ੍ਰੀਮਤੀ ਪਰਮਜੀਤ ਮੂਲੜੀ ਵੀ ਨਾਲ ਸਨ | ਅੰਕੁਰ ਸ਼ਰਮਾ ਨੇ ਦੱਸਿਆ ਕਿ ਪ੍ਰੀਸ਼ਦ ਦੇ ਹੋਰ ਸਥਾਨਾਂ ਤੋਂ ਵੀ ਮੈਂਬਰ ਆਉਣਗੇ ਤੇ ਹੜ੍ਹ ਪੀੜਤਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੇ | ਇਸ ਪ੍ਰੀਸ਼ਦ ਵਲੋਂ ਕਾਸ਼ੀ ਧਾਮ 'ਤੇ ਲੱਗੇ ਮਹਾ ਕੰੁਭ ਵਿਚ ਵੀ ਕਈ ਮਹੀਨੇ ਭਰ ਸ਼ਰਧਾਲੂਆਂ ਦੀ ਸੇਵਾ ਕੀਤੀ ਗਈ ਸੀ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਭਾਰੀ ਵਰਖਾ ਨਾਲ ਹੜ੍ਹ ਰਾਹਤ ਕੰਮ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ ਅਗਲੀ ਖ਼ਬਰ ਰਾਜਾ ਵੜਿੰਗ ਵਲੋਂ ਅਬੋਹਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
Ad Position 24