21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਕਾਰ ਚਾਲਕ ਨੂੰ ਦਰੜਨ ਵਾਲੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 31-08-2025
ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਥਾਣਾ ਸਿਟੀ ਪੁਲਿਸ ਨੇ ਕਾਰ ਚਾਲਕ ਨੂੰ ਦਰੜਨ ਵਾਲੇ ਅਣਪਛਾਤੇ ਟਰੱਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਰੋਹਿਤ ਛਾਬੜਾ ਪੁੱਤਰ ਸੁਰਿੰਦਰਪਾਲ ਛਾਬੜਾ ਵਾਸੀ ਨੇੜੇ ਗੁਰਦੁਆਰਾ ਸਿੰਘ ਸਭਾ ਜਲਾਲਾਬਾਦ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 27 ਅਗਸਤ ਨੂੰ ਉਹ ਤੇ ਉਸ ਦੀ ਕਾਰ ਦਾ ਡਰਾਈਵਰ ਵਿਕਰਮ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆਏ ਸੀ ਵਕਤ ਕਰੀਬ 1 ਵਜੇ ਉਹ 'ਤੇ ਡਰਾਈਵਰ ਸ਼ਹਿਰ ਫ਼ਾਜ਼ਿਲਕਾ ਤੋਂ ਜਲਾਲਾਬਾਦ ਜਾ ਰਹੇ ਸੀ | ਸ਼ਹਿਰ ਫ਼ਾਜ਼ਿਲਕਾ ਦੇ ਫਲਾਈ ਓਵਰ ਤੋਂ ਇਕ ਕਿੱਲਾ ਅੱਗੇ ਜਲਾਲਾਬਾਦ ਵਾਲੀ ਸਾਈਡ ਪੁੱਜੇ ਤਾਂ ਦੇਖਿਆ ਕਿ ਕਾਰ ਦੀ ਡਿੱਗੀ ਖੁੱਲ੍ਹੀ ਜਾਪਦੀ ਸੀ | ਕਾਰ ਸੜਕ ਕਿਨਾਰੇ ਰੋਕ ਕੇ ਜਦੋਂ ਉਹ ਕਾਰ ਦੀ ਬਾਰੀ ਕੋਲ ਖੜਿ੍ਹਆ ਸੀ ਤਾਂ ਵਿਕਰਮ ਕਾਰ ਦੀ ਡਿੱਗੀ ਬੰਦ ਕਰਕੇ ਡਰਾਈਵਰ ਸਾਈਡ ਆ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਇਕਦਮ ਘੋੜਾ ਟਰਾਲਾ ਨੰਬਰੀ ਆਰ.ਜੇ-07-ਜੀ.ਸੀ-0339 ਜਿਸ ਨੂੰ ਅਣਪਛਾਤਾ ਡਰਾਈਵਰ ਤੇਜ਼ ਗਤੀ ਨਾਲ ਡਿੱਕ ਡੋਲੇ ਖਾਂਦਾ ਹੋਇਆ ਕਾਰ ਨਾਲ ਰਗੜ ਕੇ ਲੰਘਿਆ 'ਤੇ ਵਿਕਰਮ ਨੂੰ ਘਸੀਟ ਕੇ ਅੱਗੇ ਲੈ ਗਿਆ | ਘੋੜਾ ਟਰਾਲਾ ਵਿਕਰਮ ਦੀਆ ਲੱਤਾਂ ਦੇ ਉੱਪਰੋਂ ਦੀ ਲੰਘ ਗਿਆ | ਅੱਗੇ ਜਾ ਕੇ ਘੋੜਾ ਟਰਾਲਾ ਰੋਕ ਕੇ ਡਰਾਈਵਰ ਮੌਕੇ ਤੋਂ ਖਿਸਕ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਾਮਾਲੂਮ ਵਾਹਨ ਦੀ ਫੇਟ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ 50 ਬੋਤਲਾਂ ਸ਼ਰਾਬ ਬਰਾਮਦ, ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ
Ad Position 24