20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੀਂਹ ਕਾਰਨ ਅਬੋਹਰ ਦੇ ਢਾਣੀ ਸੁੱਚਾ ਸਿੰਘ ਵਿਚ ਦੋ ਕਮਰਿਆਂ ਦੀ ਛੱਤ ਡਿੱਗੀ

Ad Position 21
No active advertisement
ਅਜੀਤ ਡੈਸਕ 31-08-2025
ਅਬੋਹਰ, 30 ਅਗਸਤ(ਵਿਵੇਕ ਹੂੜੀਆ)-ਅਬੋਹਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਸ਼ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਕਈ ਘਰਾਂ ਦੀਆਂ ਛੱਤਾਂ ਡਿੱਗਣ ਤੋਂ ਬਾਅਦ ਹੁਣ ਢਾਣੀ ਸੁੱਚਾ ਸਿੰਘ ਵਿਚ ਇੱਕ ਹੋਰ ਘਰ ਦੀ ਛੱਤ ਡਿਗ ਗਈ ਹੈ | ਜਿਸ ਕਾਰਨ ਇਸ ਪਰਿਵਾਰ ਦਾ ਸਾਰਾ ਘਰੇਲੂ ਸਾਮਾਨ ਮਲਬੇ ਹੇਠ ਦੱਬ ਗਿਆ ਅਤੇ ਨੁਕਸਾਨਿਆ ਗਿਆ | ਦੋ ਕਮਰਿਆਂ ਦੀਆਂ ਛੱਤਾਂ ਡਿਗ ਗਈਆਂ, ਗੁਆਂਢੀਆਂ ਦੇ ਘਰਾਂ ਵਿਚ ਵੀ ਤਰੇੜਾਂ ਆ ਗਈਆਂ | ਢਾਣੀ ਸੁੱਚਾ ਸਿੰਘ ਵਾਸੀ ਬਲਕਾਰ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੇ ਘਰ ਦੇ ਇੱਕ ਕਮਰੇ ਦੀ ਛੱਤ ਅਚਾਨਕ ਡਿਗ ਗਈ | ਛੱਤ ਡਿੱਗਣ ਕਾਰਨ ਨੇੜਲੇ ਦੂਜੇ ਕਮਰੇ ਵਿਚ ਵੀ ਵੱਡੀਆਂ ਤਰੇੜਾਂ ਆ ਗਈਆਂ | ਉਨ੍ਹਾਂ ਤੁਰੰਤ ਉਸ ਕਮਰੇ ਵਿਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ ਪਰ ਦੁਪਹਿਰ ਤੋਂ ਬਾਅਦ ਦੂਜੇ ਕਮਰੇ ਦੀ ਛੱਤ ਵੀ ਡਿਗ ਗਈ | ਇਸ ਹਾਦਸੇ ਵਿਚ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਮਲਬੇ ਵਿਚ ਦੱਬ ਗਿਆ | ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਬਲਕਾਰ ਸਿੰਘ ਨੇ ਕਿਹਾ ਕਿ ਹੁਣ ਉਸ ਦੇ ਬਾਕੀ ਕਮਰਿਆਂ ਵਿਚ ਵੀ ਤਰੇੜਾਂ ਆ ਗਈਆਂ ਹਨ | ਜਿਸ ਕਾਰਨ ਪਰਿਵਾਰ ਨੂੰ ਡਰ ਨਾਲ ਰਹਿਣਾ ਪੈ ਰਿਹਾ ਹੈ | ਇੰਨਾ ਹੀ ਨਹੀਂ ਉਸ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਗੁਆਂਢੀਆਂ ਦੇ ਕਮਰਿਆਂ ਵਿਚ ਵੀ ਤਰੇੜਾਂ ਆ ਗਈਆਂ ਹਨ | ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ | ਪੀੜਤ ਬਲਕਾਰ ਸਿੰਘ ਨੇ ਪ੍ਰਸ਼ਾਸਨ ਨੂੰ ਤੁਰੰਤ ਮਦਦ ਦੀ ਅਪੀਲ ਕੀਤੀ ਹੈ | ਇਸ ਪਿੰਡ ਵਿਚ ਕੁੱਝ ਦਿਨ ਪਹਿਲਾਂ ਇੱਕ ਪਸ਼ੂਆਂ ਦੇ ਸ਼ੈੱਡ ਦੇ ਦੋ ਕਮਰਿਆਂ ਦੀ ਛੱਤ ਡਿਗ ਗਈ ਸੀ | ਪਿੰਡ ਵਿਚ ਲਗਾਤਾਰ ਹੋ ਰਹੀਆਂ ਇਹ ਘਟਨਾਵਾਂ ਲੋਕਾਂ ਵਿਚ ਡਰ ਪੈਦਾ ਕਰ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਐਸ.ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਗੁਰਪ੍ਰੀਤ ਸਿੰਘ ਇੱਟਾਂ ਵਾਲੀ ਵਲੋਂ ਕੁਲਵੰਤ ਸਿੰਘ ਧੂਰੀ ਡਾਇਰੈਕਟਰ ਲੋਕਲ ਬਾਡੀ ਪੰਜ... ਅਗਲੀ ਖ਼ਬਰ ਬੱਲੂਆਣਾ ਹਲਕੇ ਦੀ ਕਾਂਗਰਸ ਮੀਟਿੰਗ 'ਚ ਦੋ ਸਾਬਕਾ ਵਿਧਾਇਕ ਰਹੇ ਗ਼ੈਰਹਾਜ਼ਰ
Ad Position 24