20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸ੍ਰੀ ਬਾਲਾ ਜੀ ਰਾਮ ਲੀਲ੍ਹਾ ਸੁਸਾਇਟੀ ਨੇ ਮਹਾਰਾਜਾ ਰਣਜੀਤ ਸਿੰਘ ਯਾਦਗਾਰ ਲਈ ਕੀਤੀ ਸੇਵਾ ਭੇਟ

Ad Position 21
No active advertisement
ਅਜੀਤ ਡੈਸਕ 31-08-2025
ਜਲਾਲਾਬਾਦ, 30 ਅਗਸਤ (ਜਤਿੰਦਰ ਪਾਲ ਸਿੰਘ)-ਸ੍ਰੀ ਬਾਲਾ ਜੀ ਰਾਮ ਲੀਲ੍ਹਾ ਕਮੇਟੀ ਜਲਾਲਾਬਾਦ ਵਲੋਂ ਸਥਾਨਕ ਬੱਸ ਅੱਡੇ 'ਤੇ ਬਣ ਰਹੀ ਮਹਾਰਾਜਾ ਰਣਜੀਤ ਸਿੰਘ ਯਾਦਗਾਰ 'ਤੇ ਪਹੁੰਚ ਕੇ 5100 ਰੁਪਏ ਦੀ ਸੇਵਾ ਦਿੱਤੀ ਗਈ | ਦਸਮੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਰਿੰਕੂ ਖ਼ਾਲਸਾ ਅਤੇ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਸਤਨਾਮ ਸਿੰਘ ਥਿੰਦ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਸ੍ਰੀ ਬਾਲਾ ਜੀ ਰਾਮ ਲੀਲ੍ਹਾ ਕਮੇਟੀ ਵਲੋਂ ਪਹੁੰਚੇ ਸੇਵਾਮੁਕਤ ਅਧਿਆਪਕ ਰਾਜਿੰਦਰ ਕੁਮਾਰ, ਕਪਿਲ ਕੁਮਾਰ, ਟੋਨੀ ਬੱਬਰ, ਅਭਿਸ਼ੇਕ ਮਲੂਜਾ, ਰਵਿੰਦਰ ਵਰਮਾ, ਆਸ਼ੂ ਵਧਵਾ, ਰਾਜ ਕੁਮਾਰ ਸ਼ਰਮਾ ਆਦਿ ਨੂੰ ਬਣ ਰਹੀ ਯਾਦਗਾਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਖ਼ੂਬੀਆਂ ਦੱਸੀਆਂ ਗਈਆਂ, ਜਿਸ 'ਚ ਹਰ ਧਰਮ ਦਾ ਸਤਿਕਾਰ, ਉੱਚ ਸਿੱਖਿਆ ਤੇ ਸਿਹਤ ਦੇ ਪ੍ਰਬੰਧ ਆਦਿ ਸ਼ਾਮਲ ਸਨ¢ ਸ੍ਰੀ ਬਾਲਾ ਜੀ ਰਾਮ ਲੀਲ੍ਹਾ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰਾਂ ਨੇ ਯਾਦਗਾਰ ਪ੍ਰਤੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਅਤੇ ਹਰ ਸੇਵਾ ਲਈ ਨਾਲ ਖੜਨ ਦਾ ਭਰੋਸਾ ਦਿੱਤਾ | ਹਾਜ਼ਰ ਪ੍ਰਬੰਧਕਾਂ ਵਲੋਂ ਸ੍ਰੀ ਬਾਲਾ ਜੀ ਰਾਮ ਲੀਲ੍ਹਾ ਸੁਸਾਇਟੀ ਦਾ ਸਨਮਾਨ ਕਰਦੇ ਹੋਏ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਵੀ ਭੇਟ ਕੀਤੀ ਗਈ | ਰਿੰਕੂ ਖ਼ਾਲਸਾ ਤੇ ਸਤਨਾਮ ਸਿੰਘ ਨੇ ਸਭ ਦਾ ਪਹੁੰਚਣ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਯਾਦਗਾਰ ਜਲਾਲਾਬਾਦ ਦੇ ਲੋਕਾਂ ਵਿਚ ਪਿਆਰ, ਮਿਲਵਰਤਨ ਦੀ ਭਾਵਨਾ 'ਚ ਵਾਧਾ ਕਰੇਗੀ | ਇਸ ਮੌਕੇ ਮਲਕੀਤ ਸਿੰਘ, ਅਮਰੀਕ ਸਿੰਘ ਅਹੂਜਾ, ਪ੍ਰਗਟ ਸਿੰਘ ਖ਼ਾਲਸਾ ਆਦਿ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਦੇ ਭਰੋਸੇ ਉਪਰੰਤ ਸੇਮ-ਨਾਲੇ ਦੀ ਮੁਕੰਮਲ ਸਫ਼ਾਈ ਸ਼ੁਰੂ ਅਗਲੀ ਖ਼ਬਰ ਸਿਮਰਨਜੀਤ ਸਿੰਘ ਮਾਨ ਅੱਜ ਅਬੋਹਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ
Ad Position 24