18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗੁਰਦੁਆਰਾ ਸੰਗਤਸਰ ਸਾਹਿਬ ਪਿੰਡ ਚੱਕ ਮੋਚਣ ਵਾਲਾ ਵਿਖੇ ਹੋਏ ਸਾਲਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 03-09-2025
ਜਲਾਲਾਬਾਦ,ਘੁਬਾਇਆ, 2 ਸਤੰਬਰ (ਜਤਿੰਦਰ ਪਾਲ ਸਿੰਘ, ਅਮਨ ਬਵੇਜਾ)- ਗੁਰਦੁਆਰਾ ਸੰਗਤਸਰ ਸਾਹਿਬ ਅਸਥਾਨ ਬਾਬਾ ਸ੍ਰੀ ਚੰਦ ਜੀ ਪਿੰਡ ਚੱਕ ਮੋਚਣ ਵਾਲਾ ਵਿਖੇ ਸਾਲਾਨਾ ਸਮਾਗਮ ਸ਼ਾਨੋ ਸ਼ੌਕਤ ਦੇ ਨਾਲ ਹੋਏ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ¢ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਇਸ ਸਮਾਗਮ ਵਿਚ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮਿ੍ਤਸਰ ਸਾਹਿਬ, ਬਾਬਾ ਸਰਬਜੋਤ ਸਿੰਘ ਬੇਦੀ ਸ੍ਰੀ ਊਨਾ ਸਾਹਿਬ ਵਾਲੇ, ਬਾਬਾ ਮਿਹਰਬਾਨ ਸਿੰਘ ਜੀ ਡੇਰਾ ਹਿਸਾਨ ਵਾਲਾ, ਸੰਤ ਬਾਬਾ ਸ਼ਮਸ਼ੇਰ ਸਿੰਘ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ, ਬਾਬਾ ਦਰਸ਼ਨ ਸਿੰਘ ਬੋਰੀ ਵਾਲੇ, ਬਾਬਾ ਵਡਭਾਗੀ ਜੀ ਊਨਾ ਵਾਲੇ, ਬਾਬਾ ਜੱਜ ਸਿੰਘ ਗੁਰਦੁਆਰਾ ਫੱਤੂ ਸੰਮੂ ਦੀਆਂ ਟਾਹਲੀਆਂ, ਸੰਤ ਬਾਬਾ ਸੰਤੋਖ ਦਾਸ ਜੀ ਪੂਬੋਵਾਲ ਊਨਾ, ਬਾਬਾ ਦੇਸਾ ਸਿੰਘ ਸੁਬਾਜ ਕੇ ਵਾਲੇ, ਬਾਬਾ ਨਾਨਕ ਸਿੰਘ ਭੁੱਚੋ ਵਾਲੇ, ਬਾਬਾ ਬਲਜੀਤ ਸਿੰਘ ਠਾਠ ਨਾਨਕਸਰ ਗੋਬਿੰਦਸਰ ਸ਼ੇਰ ਮੁਹੰਮਦ, ਬਾਬਾ ਮੋਹਨ ਸਿੰਘ ਤੇ ਬਾਬਾ ਸੋਹਣ ਸਿੰਘ ਡੇਰਾ ਬਾਬਾ ਖ਼ੁਸ਼ਦਿਲ ਸਿੰਘ ਅਰਨੀ ਵਾਲਾ, ਭਾਈ ਪ੍ਰੇਮ ਸਿੰਘ ਮੁੱਖ ਅਰਦਾਸੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ, ਭਾਈ ਗੁਰਪ੍ਰਤਾਪ ਸਿੰਘ ਜਾਚਕ ਕਥਾਵਾਚਕ, ਭਾਈ ਅਪਾਰ ਸਿੰਘ ਜ਼ੀਰੇ ਵਾਲੇ, ਬਾਬਾ ਮਨਜਿੰਦਰ ਸਿੰਘ ਹਰ ਰਾਏਪੁਰ ਵਾਲੇ, ਭਾਈ ਬਾਜ਼ ਸਿੰਘ ਨਿਮਾਣਾ ਜਲਾਲਾਬਾਦ ਵਾਲੇ, ਭਾਈ ਸੁਖਦੀਪ ਸਿੰਘ ਪ੍ਰਚਾਰਕ ਐੱਸ ਜੀ ਪੀ ਸੀ, ਭਾਈ ਗਰਜਾ ਸਿੰਘ ਮਾਣਕਪੁਰ ਸ਼ਰੀਫ਼ ਵਾਲੇ ਆਦਿ ਨੇ ਹਾਜ਼ਰੀ ਭਰੀ¢ਸਮਾਗਮ ਵਿਚ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕਰਵਾਏ ਗਏ ਅਤੇ ਉਨ੍ਹਾਂ ਨੂੰ ਇਸਤਰੀ ਧੰਨ ਵਜੋਂ ਘਰ ਦਾ ਸਮਾਨ ਵੀ ਦਿੱਤਾ ਗਿਆ¢ ਸਮਾਗਮ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਿਆ¢ ਪ੍ਰਬੰਧਕਾਂ ਨੇ ਪਿੰਡ ਵਾਸੀਆਂ, ਸੰਗਤਾਂ ਦਾ ਇਹ ਕਾਰਜ ਸਫਲਤਾਪੂਰਵਕ ਸਿਰੇ ਚੜ੍ਹਾਉਣ ਵਿਚ ਸਾਥ ਦੇਣ ਤੇ ਧੰਨਵਾਦ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਵਨਾ ਨੇ ਨਵਾਂ ਹਸਤਾਂ ਕਲਾ ਵਿਚ ਬਣੇ ਰਾਹਤ ਕੇਂਦਰਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਹਫ਼ਤਾਵਾਰੀ ਸਤਿਸੰਗ ਕਰਵਾਇਆ
Ad Position 24