15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਸੰਤ ਬੀਰਿੰਦਰ ਸਿੰਘ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ <br/>

Ad Position 21
No active advertisement
ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਦਾ ਦੌਰਾ ਕਰਨ ਮੌਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਸੰਤ ਬੀਰਿੰਦਰ ਸਿੰਘ | ਅਜੀਤ ਤਸਵੀਰ <br/> 06-09-2025
ਫ਼ਾਜ਼ਿਲਕਾ, 5 ਸਤੰਬਰ (ਦਵਿੰਦਰ ਪਾਲ ਸਿੰਘ)- ਜਦੋਂ ਚਾਰੇ ਪਾਸੇ ਪਾਣੀ ਹੈ ਤੇ ਪਰਿਵਾਰ ਬੇਸਹਾਰਾ ਹਨ ਅਜਿਹੇ ਔਖੇ ਸਮੇਂ 'ਚ ਡੇਰਾ ਜਗਮਾਲਵਾਲੀ ਦੇ ਸੰਤ ਬੀਰਿੰਦਰ ਸਿੰਘ ਹੜ੍ਹ ਪੀੜਤਾਂ 'ਚ ਪਹੁੰਚੇ ਹਨ | ਪਿਛਲੇ ਪੰਜ ਦਿਨਾਂ ਤੋਂ ਸੰਤ ਲਗਾਤਾਰ ਸਲੇਮਸ਼ਾਹ, ਮੁਹਾਰ ਸੋਨਾ, ਮਨਸਾ ਤੇ ਆਲ਼ੇ ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ | ਉਹ ਨਾ ਸਿਰਫ਼ ਰਾਹਤ ਸਮੱਗਰੀ ਪਹੁੰਚਾ ਰਹੇ ਹਨ, ਸਗੋਂ ਉਹ ਖ਼ੁਦ ਪਾਣੀ 'ਚ ਉਤਰ ਕੇ ਪਿੰਡ ਵਾਸੀਆਂ ਨਾਲ ਦੁੱਖ ਸਾਂਝਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦੇ ਰਹੇ ਹਨ | ਸੰਤ ਜੀ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲ, ਮੱਛਰਦਾਨੀ ਤੇ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ | ਜਦੋਂ ਪਿੰਡ ਵਾਸੀਆਂ ਨੇ ਆਪਣਾ ਦਰਦ ਦੱਸਿਆ ਤਾਂ ਸੰਤ ਭਾਵੁਕ ਹੋ ਗਏ ਤੇ ਕਿਹਾ ਕਿ ਜਦੋਂ ਤੱਕ ਸਥਿਤੀ ਆਮ ਵਾਂਗੂ ਨਹੀਂ ਹੋ ਜਾਂਦੀ ਡੇਰੇ ਦਾ ਹਰ ਸੇਵਕ ਤੁਹਾਡੀ ਸੇਵਾ 'ਚ ਖੜ੍ਹਾ ਰਹੇਗਾ | ਸਾਡੀ ਸਭ ਤੋਂ ਵੱਡੀ ਸੇਵਾ ਹੀ ਇਹ ਹੈ ਕਿ ਕੋਈ ਵੀ ਪਰਿਵਾਰ ਇਕੱਲਾ ਮਹਿਸੂਸ ਨਾ ਕਰੇ | ਇਸ ਤੋਂ ਬਾਅਦ ਉਹ ਲਾਧੂਕਾ ਮੰਡੀ ਵਿਖੇ ਅਸਥਾਈ ਤੌਰ 'ਤੇ ਰਹਿ ਰਹੇ ਪਰਿਵਾਰਾਂ ਨੂੰ ਮਿਲੇ | ਸੰਤ ਜੀ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਹਿੰਮਤ ਨਾ ਹਾਰੋ ਕਿਉਂਕਿ ਡੇਰਾ ਜਗਮਾਲਵਾਲੀ ਹਰ ਕਦਮ 'ਤੇ ਉਨ੍ਹਾਂ ਦੇ ਨਾਲ ਖੜ੍ਹਾ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਬੱਲੂਆਣਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਅਕਾਲੀ ਦਲ ਵਲੋਂ ਲਗਾਤਾਰ ਦੂਜੇ ਦਿਨ ਵੀ ਮੈਡੀਕਲ ਕੈਂਪ ਜਾਰੀ <br/> ਅਗਲੀ ਖ਼ਬਰ ਕਿਸਾਨ ਆਗੂ ਨੂੰ ਮੰਦਾ ਬੋਲਣ 'ਤੇ ਭਾਕਿਯੂ ਕਾਦੀਆਂ ਨੇ ਕੀਤੀ ਵਿਧਾਇਕਾ ਤੋਂ ਮੁਆਫ਼ੀ ਦੀ ਮੰਗ <br/>
Ad Position 24