15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਚੰਡੀਗੜ੍ਹ ਨੂੰ ਰੇਲ ਗੱਡੀ ਚਲਾਉਣ ਸੰਬੰਧੀ ਮਹਾਂ ਪ੍ਰਬੰਧਕ ਉੱਤਰ ਰੇਲਵੇ ਨੂੰ ਸੌਂਪਿਆ ਮੰਗ ਪੱਤਰ <br/>

Ad Position 21
No active advertisement
ਫ਼ਾਜ਼ਿਲਕਾ ਪੁੱਜਣ 'ਤੇ ਉੱਤਰ ਰੇਲਵੇ ਦੇ ਮਹਾਂਪ੍ਰਬੰਧਕ ਵੀ.ਕੇ. ਸ਼ਰਮਾ ਨੂੰ ਮੰਗ ਪੱਤਰ ਸੌਂਪਦੇ ਹੋਏ ਸੀ.ਪੀ.ਆਈ. ਦੇ ਆਗੂ | ਅਜੀਤ ਤਸਵੀਰ <br/> 06-09-2025
ਫ਼ਾਜ਼ਿਲਕਾ, 5 ਸਤੰਬਰ (ਅਮਰਜੀਤ ਸ਼ਰਮਾ)- ਸੀ.ਪੀ.ਆਈ. ਤੇ ਸਰਬ ਭਾਰਤ ਨੌਜਵਾਨ ਸਭਾ ਦਾ ਵਫ਼ਦ ਕਾਮਰੇਡ ਹੰਸਰਾਜ ਗੋਲਡਨ ਅਤੇ ਸੁਬੇਗ ਝੰਗੜ ਭੈਣੀ ਦੀ ਅਗਵਾਈ ਹੇਠ ਉੱਤਰ ਰੇਲਵੇ ਦੇ ਮਹਾਂਪ੍ਰਬੰਧਕ ਵੀ.ਕੇ. ਵਰਮਾ ਦੇ ਫ਼ਾਜ਼ਿਲਕਾ ਪੁੱਜਣ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਇਕ ਮੰਗ ਪੱਤਰ ਸੌਂਪਿਆ | ਰੇਲਵੇ ਦੇ ਮਹਾਂਪ੍ਰਬੰਧਕ ਨਾਲ ਗੱਲਬਾਤ ਕਰਦੇ ਹੋਏ ਕਾਮਰੇਡਾਂ ਨੇ ਕਿਹਾ ਕਿ ਫ਼ਾਜ਼ਿਲਕਾ ਅਬੋਹਰ ਰੇਲਵੇ ਲਾਈਨ ਬਣੇ ਨੂੰ ਕਰੀਬ 5 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਅਬੋਹਰ ਤੋਂ ਚੰਡੀਗੜ੍ਹ ਵਾਇਆ ਫ਼ਾਜ਼ਿਲਕਾ, ਫ਼ਿਰੋਜ਼ਪੁਰ ਲਈ ਅੱਜ ਤੱਕ ਰੇਲ ਗੱਡੀ ਨਹੀਂ ਚਲਾਈ ਗਈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਏਰੀਆ ਸ਼੍ਰੀ ਗੰਗਾਨਗਰ ਤੱਕ ਲੱਗਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੋਣ ਕਰਕੇ ਹਜ਼ਾਰਾਂ ਲੋਕ ਪੀ.ਜੀ.ਆਈ ਹਸਪਤਾਲ, ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਲੋਕਾਂ ਦਾ ਆਉਣਾ ਜਾਣਾ, ਸਟੂਡੈਂਟ, ਵਕੀਲ ਅਤੇ ਆਮ ਲੋਕ ਹਰ ਰੋਜ਼ ਬੱਸਾਂ ਰਾਹੀਂ ਸਫ਼ਰ ਕਰਦੇ ਹਨ ਪਰ ਬੱਸਾਂ ਰਾਹੀ ਕਿਰਾਏ ਦੇ ਰੂਪ ਵਿਚ ਲੋਕਾਂ ਦੀ ਆਰਥਿਕ ਲੁੱਟ ਹੋ ਰਹੀ ਹੈ | ਇਸ ਲੁੱਟ ਦੇ ਬਚਾਅ ਲਈ ਰੇਲ ਗੱਡੀਆਂ ਚਲਾਈਆਂ ਜਾਣ ਰੇਲ ਗੱਡੀਆਂ ਚੱਲਣ ਨਾਲ ਜਿੱਥੇ ਲੋਕਾਂ ਦੀ ਆਰਥਿਕ ਲੁੱਟ ਨਹੀਂ ਹੋਵੇਗੀ ਉੱਥੇ ਹੀ ਰੇਲਵੇ ਦੇ ਖ਼ਜ਼ਾਨੇ ਵਿਚ ਲੱਖਾਂ ਰੁਪਏ ਦਾ ਮੁਨਾਫ਼ਾ ਵੀ ਹੋਵੇਗਾ | ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਸ੍ਰੀ ਗੰਗਾਨਗਰ ਤੋਂ ਚੰਡੀਗੜ੍ਹ ਅਤੇ ਚੰਡੀਗੜ੍ਹ ਤੋਂ ਵਾਪਸ ਸ੍ਰੀ ਗੰਗਾਨਗਰ ਲਈ ਵਾਇਆ ਅਬੋਹਰ, ਫ਼ਾਜ਼ਿਲਕਾ, ਫ਼ਿਰੋਜ਼ਪੁਰ, ਲੁਧਿਆਣਾ ਗੱਡੀਆਂ ਚਲਾਈਆਂ ਜਾਣ | ਚੰਡੀਗੜ੍ਹ ਪਹੁੰਚਣ ਦਾ ਸਮਾਂ ਸਵੇਰੇ 9 ਵਜੇ ਤੇ ਚੰਡੀਗੜ੍ਹ ਤੋਂ ਵਾਪਸੀ ਸਮਾਂ ਸ਼ਾਮ 5 ਵਜੇ ਤੋਂ ਬਾਅਦ ਦਾ ਨਿਰਧਾਰਿਤ ਕੀਤਾ ਜਾਵੇ | ਇਸ ਸਮੇਂ ਕਾਮਰੇਡ ਭਜਨ ਲਾਲ ਫ਼ਾਜ਼ਿਲਕਾ, ਕਾਮਰੇਡ ਕੁਲਦੀਪ ਬਖੂ ਸ਼ਾਹ ਅਤੇ ਸ਼ੀਤਾ ਤੇਜਾ ਰੁਹੇਲਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਗਨੀਵੀਰ ਭਰਤੀ 'ਚ ਮੈਡੀਕਲ ਟੈੱਸਟ ਪਾਸ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਦੋ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਫ਼ਾਜ਼ਿਲਕਾ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ 'ਚ ਜਾਂਚ ਮੁਹਿੰਮ <br/>
Ad Position 24